Jan 5, 2022 8:32 PM - ANI

ਸਿਧਾਰਥ ਸ਼ੁਕਲਾ ਦੀ ਮੌਤ ਨਾਲ ਬੁਰੀ ਤਰ੍ਹਾਂ ਝੰਜੋੜੀ ਗਈ ਸ਼ਹਿਨਾਜ਼ ਗਿੱਲ ਨੇ ਮਰਹੂਮ ਅਦਾਕਾਰ ਦੇ ਗੁਰੂ ਬੀ ਕੇ ਸ਼ਿਵਾਨੀ ਨਾਲ ਇੱਕ ਵੀਡੀਓ ਗੱਲਬਾਤ ਸਾਂਝੀ ਕੀਤੀ ਹੈ।ਗਿੱਲ ਨੇ ਆਪਣੇ ਯੂ ਟਿਊਬ ਚੈਨਲ 'ਤੇ ਤਕਰੀਬਨ ਇੱਕ ਘੰਟਾ ਲੰਮੀ ਗੱਲਬਾਤ ਵਿੱਚ ਆਪਣੀ ਰੂਹਾਨੀ ਯਾਤਰਾ ਦਾ ਜ਼ਿਕਰ ਕੀਤਾ ਹੈ।
ਉਸ ਨੇ ਇਸ ਵੀਡੀਓ ਨੂੰ 'ਰੀਸੈੱਟ ਐਂਡ ਰੀਸਟਾਰਟ' ਸਿਰਲੇਖ ਦਿੱਤਾ ਹੈ ਤੇ ਇਸ ਗੱਲ 'ਤੇ ਚਰਚਾ ਕੀਤੀ ਹੈ ਕਿ ਨਕਾਰਾਤਮਕਤਾ, ਦਰਦ ਤੇ ਕਿਸੇ ਪਿਆਰੇ ਦੇ ਸਦੀਵੀ ਵਿਛੋੜੇ ਦੀ ਸਥਿਤੀ ਵਿੱਚ ਕੀ ਕਰਨਾ ਹੈ।
ਵੀਡੀਓ ਵਿਚ ਸਿਧਾਰਥ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਉਹ ਸਦਾ ਸਿਧਾਰਥ ਨੂੰ ਇਹ ਗੱਲ ਕਹਿੰਦੀ ਸੀ ਕਿ ਮੈਂ ਸਿਸਟਰ ਸ਼ਿਵਾਨੀ ਨਾਲ ਗੱਲ ਕਰਨੀ ਹੈ।
ਮੈਂ ਉਸ ਨੂੰ ਬਹੁਤ ਪਸੰਦ ਕਰਦੀ ਹਾਂ ਪਰ ਸਿਧਾਰਥ ਅਕਸਰ ਮੈਨੂੰ ਇਹ ਕਹਿੰਦਾ ਸੀ,"Yes,definitely.You chill।"
ਤੇ ਅਖੀਰ ਅਜਿਹਾ ਹੋਇਆ।ਸ਼ਹਿਨਾਜ਼ ਨੇ ਬੀਤੇ ਦੋ ਵਰ੍ਹਿਆਂ ਦਾ ਤਜਰਬਾ ਵੀ ਸਾਂਝਾ ਕੀਤਾ ਜਿਨ੍ਹਾਂ ਦੌਰਾਨ ਉਸ ਨੇ ਇਹ ਸਿੱਖਿਆ ਹੈ ਕਿ ਜ਼ਿਆਦਾ ਧੀਰਜਵਾਨ ਅਤੇ ਸਕਾਰਾਤਮਕ ਕਿਵੇਂ ਹੋਣਾ ਹੈ।
.




