Dec 24, 2021 12:40 AM - Jasmine Singh/ Agencies

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਮੰਗਲਵਾਰ ਨੂੰ ਨੈੱਟਫਲਿਕਸ ਦੇ ਸ਼ੋਅ ਲੂਸੀਫ਼ਰ ਦਾ ਪੋਸਟਰ ਸਾਂਝਾ ਕੀਤਾ ਹੈ।ਪੋਸਟਰ ਵਿੱਚ ਦੇਸੀ ਰੰਗਤ ਹੈ ਅਤੇ ਇਸ ਤੋਂ ਇਲਾਵਾ ਇਸ ਪੋਸਟਰ ਨੇ ਗਿੱਲ ਦੇ ਦੀਵਾਨਿਆਂ ਨੂੰ ਕਿਆਸਅਰਾਈਆਂ ਦੇ ਚੱਕਰ 'ਚ ਪਾ ਦਿੱਤਾ ਹੈ।
ਪੋਸਟਰ ਵਿਚ ਇਸ ਸ਼ੋਅ ਦੇ ਮੁੱਖ ਅਦਾਕਾਰ ਟੌਮ ਐਲਿਸ ਸ਼ਹਿਨਾਜ਼ ਨਾਲ ਦਿਖਾਈ ਦਿੰਦੇ ਹਨ।ਸ਼ਹਿਨਾਜ਼ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਲਿਖੀ ਹੈ, "ਅਸਲੀ ਬਿਗ ਬੌਸ ਤੋ ਯਹਾਂ ਹੈ।"
ਜਿਉਂ ਹੀ ਇਹ ਪੋਸਟਰ ਸ਼ਹਿਨਾਜ਼ ਨੇ ਸਾਂਝਾ ਕੀਤਾ,ਉਸ ਦੇ ਦੀਵਾਨੇ ਚੁੱਪ ਕਰ ਕੇ ਨਾ ਬਹਿ ਸਕੇ ਤੇ ਉਨ੍ਹਾਂ ਸ਼ੋਸਲ ਮੀਡੀਆ 'ਤੇ ਵਾਹਵਾ ਰੌਣਕਾਂ ਲਾਈਆਂ।ਪਰ ਛੇਤੀ ਹੀ ਦੀਵਾਨਿਆਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਕੋਈ ਨਵਾਂ ਪ੍ਰਾਜੈਕਟ ਨਹੀਂ ਹੈ ਸਗੋਂ ਇਹ ਤਾਂ ਨੈੱਟਫਲਿਕਸ ਇੰਡੀਆ ਵੱਲੋਂ ਸੋਸ਼ਲ ਮੀਡੀਆ ਹੈਂਡਲਜ਼ 'ਤੇ ਜਾਰੀ ਕੀਤੇ ਗਏ ਪੋਸਟਰਾਂ ਵਿੱਚੋਂ ਇੱਕ ਹੈ।




