Dec 3, 2021 9:27 PM - Jasmine Singh

'ਬਿੱਗ ਬੌਸ-13' ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਨੂੰ ਹੁਣੇ ਜਿਹੇ ਹੀ ਅੰਮ੍ਰਿਤਸਰ ਦੇ ਇੱਕ ਯਤੀਮਖਾਨੇ ਵਿੱਚ ਦੇਖਿਆ ਗਿਆ ਹੈ।
ਆਪਣੇ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਪਿੱਛੋਂ ਉਸ ਨੂੰ ਕਾਫ਼ੀ ਲੰਮੇ ਸਮੇਂ ਬਾਅਦ ਲੋਕਾਂ ਦਰਮਿਆਨ ਦੇਖਿਆ ਗਿਆ।ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੋਸਲ ਮੀਡੀਆ 'ਤੇ ਘੁੰਮ ਰਹੀਆਂ ਨੇ ਜਿਨ੍ਹਾਂ ਵਿੱਚ ਸ਼ਹਿਨਾਜ਼ ਨੂੰ ਇਕ ਯਤੀਮਖਾਨੇ ਵਿੱਚ ਬੱਚਿਆਂ ਨਾਲ ਖੇਡਦਿਆਂ ਦੇਖਿਆ ਜਾ ਸਕਦਾ ਹੈ।




