Dec 2, 2024 6:44 PM - Connect Newsroom

ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ, ਜੋ ਹਾਲ ਹੀ ’ਚ ਸੁਰਖੀਆਂ ’ਚ ਰਹੀ ਹੈ ਨੇ ਪੁਸ਼ਟੀ ਕੀਤੀ ਹੈ ਕਿ ਫਰਾਂਸੀਸੀ ਕਾਰੋਬਾਰੀ ਸਿਰਿਲ ਆਕਸੇਨਫੇਨਸ ਨਾਲ ਵੱਖ ਹੋਣ ਤੋਂ ਬਾਅਦ ਉਹ ਸਿੰਗਲ ਹੈ। ਵਿਭਾਜਨ ਬਾਰੇ ਖੁੱਲ੍ਹ ਕੇ ਗੱਲ ਕਰਦੇ ਹੋਏ ਮਲਿਕਾ ਨੇ ਕਿਹਾ ਕਿ ਅੱਜ ਦੇ ਦੌਰ ’ਚ ਇਕ ਯੋਗ ਆਦਮੀ ਨੂੰ ਲੱਭਣਾ ਬੇਹੱਦ ਮੁਸ਼ਕਲ ਹੈ। ਇਹ ਸੱਚ ਹੈ ਕਿ ਮੈਂ ਸਿੰਗਲ ਹਾਂ।
ਜਦਕਿ ਮਲਿਕਾ ਨੇ ਬ੍ਰੇਕਅੱਪ ਦੀਆਂ ਬਾਰੀਕੀਆਂ ’ਚ ਨਾ ਜਾਣਾ ਚੁਣਿਆ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਵੇਰਵਿਆਂ ’ਤੇ ਚਰਚਾ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਸਾਡਾ ਬ੍ਰੇਕਅੱਪ ਹੋ ਗਿਆ ਹੈ। ਮੈਂ ਅਸਲ ’ਚ ਇਸ ਬਾਰੇ ’ਚ ਕੋਈ ਗੱਲ ਨਹੀਂ ਕਰਨਾ ਚਾਹੁੰਦੀ।
ਹਾਲ ਹੀ ’ਚ ਮਲਿਕਾ ਨੂੰ ‘ਵਿੱਕੀ ਵੀਡੀਓ ਕਾ ਵੋ ਵਾਲਾ ਵੀਡੀਆ’ ’ਚ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਨਾਲ ਅਭਿਨੈ ਕੀਤਾ ਸੀ।




