Oct 14, 2022 1:08 AM - Agencies

ਕ੍ਰਿਕਟਰ ਸ਼ਿਖਰ ਧਵਨ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਨਾਲ ਫਿਲਮ 'ਡਬਲ ਐਕਸ ਐੱਲ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ।
ਹੁਮਾ ਕੁਰੈਸ਼ੀ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਫਿਲਮ ਦੀ ਇਕ ਤਸਵੀਰ ਸਾਂਝੀ ਕੀਤੀ।
ਤਸਵੀਰ ਵਿਚ ਸ਼ਿਖਰ ਧਵਨ ਬਲੈਕ ਸੂਟ ਵਿਚ ਹੁਮਾ ਦੇ ਨਾਲ ਹੱਥ ਵਿਚ ਹੱਥ ਪਾ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਮਾ ਨੇ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਸ਼ਿਖਰ ਨਾਲ ਹੱਸਦੇ ਹੋਏ ਨਜ਼ਰ ਆ ਰਹੀ ਹਨ।




