12.81C Vancouver
ADS

Jan 8, 2024 4:27 PM - The Connect News

ਸ਼ੁਭ ਦਾ ਕਰਾਰਾ ਜਵਾਬ!

Share On
shubh-da-karaara-jawaab
Music is known to transcend barriers; it is known to give voice to emotions. However, it can also be used as a tool to send a message across. Just like Punjabi singer Shubh has done. (Photo: Instagram/SHUBH)

ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ।

ਇਸ ਵਿਚਾਲੇ ਕਲਾਕਾਰ ਦੀ ਈਪੀ ਲੀਓ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਦੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸ਼ੁਭ ਨੇ ਅਸਿੱਧੇ ਤੌਰ ਤੇ ਕੰਗਨਾ ਰਣੌਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

ਦੇਈਏ ਕਿ ਸ਼ੁਭ ਦੀ ਈਪੀ ਲੀਓ ਵਿੱਚ ਇੱਕ ਲਾਈਨ ਹੈ, ਜੋ ਕਿ ਕੰਗਨਾ ਰਣੌਤ ਤੇ ਢੁੱਕਵੀ ਲੱਗਦੀ ਹੈ। ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਦਰਅਸਲ, ਗੀਤ ਦੀ ਇੱਕ ਲਾਈਨ ’ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ’ ਨੂੰ ਲੋਕਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਜੋੜਿਆ ਹੈ। ਜਿਸ ਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਇਸ ਉੱਪਰ ਪ੍ਰਸ਼ੰਸਕਾਂ ਵੱਲ਼ੋਂ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਅਸਿੱਧੇ ਤੌਰ ਤੇ ਕੰਗਨਾ ਨੂੰ ਹੀ ਸੁਣਾ ਦਿੱਤੀਆਂ।

ਕਾਬਿਲੇਗੌਰ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਗਾ ਕੁਈਨ ਐਵੇਂ ਹੀ ਨਹੀਂ ਕਿਹਾ ਜਾਂਦਾ। ਉਹ ਹਰ ਦੂਜੇ ਦਿਨ ਕਿਸੇ ਨਾ ਕਿਸੇ ਨਾਲ ਪੰਗੇ ਲੈਂਦੀ ਰਹਿੰਦੀ ਹੈ। ਖਾਸ ਕਰਕੇ ਉਹ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਜ਼ਰੂਰ ਬਣਾਉਂਦੀ ਹੈ। ਉਸ ਨੇ ਕਈ ਵਾਰ ਦਿਲਜੀਤ ਦੋਸਾਂਝ ਨੂੰ ਵੀ ਨਿਸ਼ਾਨਾ ਬਣਾਇਆ ਹੈ। ਦਿਲਜੀਤ ਦੋਂ ਬਾਅਦ ਕੰਗਨਾ ਨੇ ਪੰਜਾਬੀ ਗਾਇਕ ਸ਼ੁਭ ਨੂੰ ਵੀ ਨਹੀਂ ਛੱਡਿਆ।

Latest news

dupahiya-review
Punjabi

Dupahiya Review

Cast: Gajraj Rao, Shivani Raghuvanshi, Sparsh Srivastava, Renuka Shahane, Komal Kushwaha, Bhuvan Arora, Yashpal Sharma
have-you-heard-about-leo-grewal
Punjabi

ਕੀ ਤੁਸੀਂ ਲੀਓ ਗਰੇਵਾਲ ਬਾਰੇ ਸੁਣਿਆ

ਲੀਓ ਗਰੇਵਾਲ ਨੇ ਆਪਣੇ ਆਉਣ ਵਾਲੇ ਐਲਬਮ ਲਿਓਨਾਈਜ਼ੇਸ਼ਨ ਤੋਂ ਆਪਣੇ ਪਹਿਲੇ ਸਿੰਗਲ, "ਸ਼ਾਪਿੰਗ ਲਿਸਟ" ਦੀ ਰਿਲੀਜ਼ ਨਾਲ ਅਧਿਕਾਰਤ ਤੌਰ 'ਤੇ ਆਪਣੇ ਸੋਲੋ ਸੰਗੀਤ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਲੀਓ ਗਰੇਵਾਲ ਨੇ ਕਿਹਾ ਕਿ "ਸ਼ਾਪਿੰਗ ਲਿਸਟ" ‘ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ, ਖਾਸ ਕਰਕੇ ਕਿਉਂਕਿ ਇੱਕ ਵਾਰ ਫਿਰ ਮੈਨੂੰ ਆਪਣੇ ਵੱਡੇ ਭਰਾ, ਹਨੀ ਭਾਜੀ ਨਾਲ ਸਹਿਯੋਗ ਕਰਨ ਦਾ ਮੌਕਾ ਮਿਲਿਆ।” ਦੱਸ ਦੇਈਏ ਕਿ ਇਹ ਸੰਗੀਤ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ।
i-was-threatened-kaka
Punjabi

ਮੈਨੂੰ ਧਮਕਾਇਆ ਗਿਆ: ਕਾਕਾ

ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਮਗਰੋਂ ਇਕ ਹੋਰ ਪੰਜਾਬੀ ਸਿੰਗਰ ਨੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਾਕਾ ਨੇ ਨਿਰਮਾਤਾ ਅਤੇ ਉਸਦੀ ਕੰਪਨੀ 'ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਬੇਈਮਾਨੀ ਨਾਲ ਦੁਰਵਰਤੋਂ, ਜਾਅਲਸਾਜ਼ੀ, ਧੋਖਾਧੜੀ, ਜਬਰੀ ਵਸੂਲੀ, ਅਪਰਾਧਿਕ ਧਮਕੀ ਅਤੇ ਕਾਪੀਰਾਈਟ ਐਕਟ ਅਤੇ ਆਈਟੀ ਐਕਟ ਦੀ ਉਲੰਘਣਾ ਸਮੇਤ ਕਈ ਗੰਭੀਰ ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਹੈ।
sunanda-sharma-appreciates-bhagwant-mann
Punjabi

ਸੁਨੰਦਾ ਸ਼ਰਮਾ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।
himanshi-khurrana-amar-noorie-celebrities-come-in-supportr-of-sunanda-sharma
Punjabi

ਹਿਮਾਂਸ਼ੀ ਖੁਰਾਨਾ, ਅਮਰ ਨੂਰੀ 'ਤੇ ਕਈ ਹੋਰ ਮਸ਼ਹੂਰ ਹਸਤੀਆਂ ਆਈਆਂ ਸੁਨੰਦਾ ਦੇ ਸਮਰਥਨ 'ਚ

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਗਾਇਕਾ ਨੇ ਨਿਰਮਾਤਾ ਪਿੰਕੀ ਧਾਲੀਵਾਲ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਸ ਨਿਰਮਾਤਾ ਨੇ ਉਸਨੂੰ ਉਸਦੇ ਗੀਤਾਂ ਲਈ ਪੈਸੇ ਨਹੀਂ ਦਿੱਤੇ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਇਸ ਦੌਰਾਨ, ਸੁਨੰਦਾ ਦੇ ਇਸ ਹੈਰਾਨ ਕਰਨ ਵਾਲੇ ਖੁਲਾਸੇ ਤੋਂ ਬਾਅਦ, ਬਿੱਗ ਬੌਸ 13 ਫੇਮ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਉਸਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਨਾਲ ਹੀ, ਉਸਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਵੀ ਖੁਲਾਸਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link