Jul 16, 2025 5:26 PM - Connect Newsroom

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਪੇ ਬਣ ਗਏ ਹਨ। ਕਿਆਰਾ ਨੇ ਬੀਤੀ ਰਾਤ ਮੁੰਬਈ ਦੇ ਐੱਚਐੱਨ ਰਿਲਾਇੰਸ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਹੈ। ਕਿਆਰਾ ਸੋਮਵਾਰ ਨੂੰ ਹਸਪਤਾਲ ਵਿਚ ਐਡਮਿਟ ਹੋਈ ਸੀ ਜਿਥੇ ਉਨ੍ਹਾਂ ਦੀ ਨਾਰਮਲ ਡਿਲਿਵਰੀ ਹੋਈ ਹੈ।
ਕਿਆਰਾ ਅਡਵਾਨੀ ਤੇ ਬੇਬੀ ਦੋਵੇਂ ਸਿਹਤਮੰਦ ਹਨ। ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੱਪਲ ਨੇ ਲਿਖਿਆ ਹੈ-ਸਾਡੇ ਦਿਲ ਭਰ ਚੁੱਕੇ ਹਨ ਤੇ ਸਾਡੀ ਦੁਨੀਆ ਹਮੇਸ਼ਾ ਲਈ ਬਦਲ ਚੁੱਕੀ ਹੈ। ਸਾਨੂੰ ਧੀ ਦਾ ਆਸ਼ੀਰਵਾਦ ਮਿਲਿਆ ਹੈ।
ਦੱਸ ਦੇਈਏ ਕਿ ਸਿਧਾਰਥ ਤੇ ਕਿਆਰਾ ਨੇ ਫਿਲਮ ਸ਼ੇਰਸ਼ਾਹ ਵਿਚ ਇਕੱਠੇ ਕੰਮ ਕੀਤਾ ਸੀ। ਸ਼ੂਟਿੰਗ ਦੇ ਸੈੱਟ ‘ਤੇ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਸਿਧਾਰਥ ਤੇ ਕਿਆਰਾ ਨੇ 7 ਫਰਵਰੀ 2023 ਨੂੰ ਜੈਸਲਮੇਰ ਦੇ ਸੂਰਯਗੜ੍ਹ ਪੈਲੇਸ ਵਿਚ ਵਿਆਹ ਕੀਤਾ ਸੀ। ਇਹ ਇਕ ਇੰਟੀਮੇਟ ਵੈਡਿੰਗ ਸੀ ਜਿਸ ਵਿਚ ਕਰੀਬੀ ਰਿਸ਼ਤੇਦਾਰ ਤੇ ਦੋਸਤ ਵੀ ਸ਼ਾਮਲ ਹੋਏ ਸਨ।
ਵਿਆਹ ਦੇ ਇਕ ਸਾਲ ਬਾਅਦ ਫਰਵਰੀ 2024 ਵਿਚ ਕੱਪਲ ਨੇ ਖੂਬਸੂਰਤ ਅੰਦਾਜ਼ ਵਿਚ ਗੁੱਡ ਨਿਊਜ਼ ਸਾਂਝੀ ਕੀਤੀ ਸੀ।ਦੱਸ ਦੇਈਏ ਕਿ ਕਿਆਰਾ ਅਡਵਾਨੀ ਫਰਹਾਨ ਅਖਤਰ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ਡੌਨ-3 ਵਿਚ ਰਣਵੀਰ ਸਿੰਘ ਨਾਲ ਨਜ਼ਰ ਆਉਣ ਵਾਲੀ ਸੀ। ਹਾਲਾਂਕਿ ਪ੍ਰੈਸਨੈਂਸੀ ਅਨਾਊਂਸ ਕਰਨ ਦੇ ਬਾਅਦ ਕਿਆਰਾ ਨੇ ਫਿਲਮ ਛੱਡ ਦਿੱਤੀ ਸੀ। ਉਹ ਫਿਲਹਾਲ ਮੈਟਰਨਿਟੀ ਬ੍ਰੇਕ ‘ਤੇ ਹੈ।




