Sep 20, 2024 5:46 PM - Connect Newsroom

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੇ ਨਾਮੀ ਗਾਇਕਾਂ ’ਚੋਂ ਇੱਕ ਸਨ। ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ ’ਚ ਪ੍ਰਸਿੱਧੀ ਹਾਸਲ ਕੀਤੀ ਸਗੋਂ ਬਹੁਤ ਦੌਲਤ-ਸ਼ੌਹਰਤ ਵੀ ਕਮਾਈ ਹੈ। ਹਾਲ ਹੀ ’ਚ ਲੰਡਨ ਫੈਸ਼ਨ ਵੀਕ 2024 ਵਿੱਚ ਇੱਕ ਖਾਸ ਪਲ ਦੇਖਣ ਨੂੰ ਮਿਲਿਆ। ਲੰਡਨ ਫੈਸ਼ਨ ਵੀਕ ਦੌਰਾਨ ਜਦੋਂ ਮਾਡਲਾਂ ਰੈਂਪ ਵਾਕ ਕਰਨ ਆਈਆਂ ਤਾਂ ਉਸ ਸਮੇਂ ਜੋ ਗਾਣਾ ਪਿੱਛੇ ਚੱਲ ਰਿਹਾ ਸੀ ਉਨ੍ਹਾਂ ਨੂੰ ਸੁਣ ਦੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਜ਼ਰੂਰ ਹੋਵੇਗਾ।
ਦਰਅਸਲ ਫੈਸ਼ਨ ਵੀਕ ਦੌਰਾਨ ਪੰਜਾਬੀ ਰੈਪਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ’47’ ਲਗਾਇਆ ਗਿਆ ਸੀ, ਉਹ ਵੀ ਜਦੋਂ ਮਾਡਲਾਂ ਰੈਂਪ ’ਤੇ ਵਾਕ ਕਰਨ ਆਈਆਂ ਸਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਖੂਬ ਤਾਰੀਫ ਹੋਈ ਸੀ ਅਤੇ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਫੈਸ਼ਨ ਬ੍ਰਾਂਡ ਨੇਬੋਜਸਾ ਨੇ ਆਪਣੇ ਸ਼ੋਅ ’ਚ ਸਿੱਧੂ ਮੂਸੇਵਾਲਾ ਦਾ ਗੀਤ ਲਗਾਇਆ ਹੈ, ਜਿਸ ਨੂੰ ਸੁਣ ਕੇ ਸਿੱਧੂ ਦੇ ਫੈਨ ਕਾਫੀ ਖੁਸ਼ ਹੋ ਰਹੇ ਹਨ। ਜਦੋਂ ਮਾਡਲਾਂ ਰੈਂਪ ’ਤੇ ਵਾਕ ਕਰ ਰਹੀਆਂ ਸਨ ਤਾਂ ਮੂਸੇਵਾਲਾ ਦੇ ਗੀਤ ਨੇ ਨਜ਼ਾਰਾ ਹੋਰ ਵਧਾ ਦਿੱਤਾ। ਇਸ ਖਾਸ ਪਲ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬ੍ਰਾਂਡ ਨੇ ਆਪਣੇ ਇੰਸਟਾਗ੍ਰਾਮ ’ਤੇ ਕੈਪਸ਼ਨ ਦੇ ਨਾਲ ਪਲ ਨੂੰ ਸਾਂਝਾ ਕੀਤਾ, ’ਕਲਚਰ ਲਈ’। ਇਸ ਵੀਡੀਓ ’ਤੇ ਲੋਕਾਂ ਦੇ ਕਮੈਂਟ ਵੀ ਦੇਖਣ ਨੂੰ ਮਿਲੇ ਜਿਸ ‘ਚ ਕਈ ਪ੍ਰਸ਼ੰਸਕਾਂ ਨੇ ਇਸ ਨੂੰ ਸ਼ਾਨਦਾਰ ਕਿਹਾ।




