14.21C Vancouver
ADS

Feb 13, 2026 1:34 PM - Connect Newsroom - Jasmine Singh

ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਕੀਤੀ ਸਾਂਝੀ

Share On
sidhu-moosewala-royalty-controversy-parents-allege-financial-irregularities-bunty-bains-responds
Amid the allegations, music producer Bunty Bains took to Instagram to state that he has no involvement in any money laundering claims raised by Moosewala’s parents. (Photo: Facebook/Bunty Bains)

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਗੀਤਕਾਰ ਬੰਟੀ ਬੈਂਸ ’ਤੇ ਇਲਜ਼ਾਮ ਲਗਾਏ ਗਏ ਹਨ। ਹੁਣ ਇੱਕ ਵਾਰ ਫਿਰ ਤੋਂ ਬੰਟੀ ਬੈਂਸ ਵੱਲੋਂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਸ ਨੇ ਕਿਹਾ ਹੈ ਕਿ ਪੈਸਿਆਂ ਦਾ ਹਿਸਾਬ ਕਿਤਾਬ ਕਦੇ ਵੀ ਉਸ ਕੋਲ ਨਹੀਂ ਆਇਆ। ਉਸ ਦਾ ਕੰਮ ਗਾਣੇ ਭੇਜ ਕੇ ਰਿਲੀਜ਼ ਕਰਨ ਦੀ ਡੇਟ ਦੱਸਣਾ ਹੁੰਦਾ ਸੀ।

ਆਪਣੀ ਪੋਸਟ ’ਚ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ-ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ, ਨਾ ਹੀ 'ਵਨ ਡਿਜੀਟਲ' ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ-ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਅਤੇ ਨਾ ਹੀ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ। ਲੋਕ ਮੈਨੂੰ ਕਮੈਂਟਸ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ, ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ। ਮੇਰਾ ਕੰਮ ਸਿਰਫ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ 'ਵਨ ਡਿਜੀਟਲ' ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ। ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਨ੍ਹਾਂ ਨੂੰ ਹੀ ਜਾਂਦੇ ਸਨ।

ਬੰਟੀ ਬੈਂਸ ਨੇ ਇਹ ਵੀ ਦੱਸਿਆ ਕਿ ਉਹ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਹਾਂ ਕਿ ਸਿੱਧੂ ਪਰਿਵਾਰ ਦੇ ਬਕਾਇਆ ਪੈਸੇ ਅਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ, ਜਿਸ ਦੇ ਸਬੂਤ (ਕਾਲਾਂ ਅਤੇ ਮੈਸੇਜ) ਮੇਰੇ ਕੋਲ ਮੌਜੂਦ ਹਨ। ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਨਹੀਂ ਹਾਂ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਖ ਪੂਰਿਆ ਹੈ। ਉਮੀਦ ਹੈ ਕਿ ਤੁਸੀਂ ਅਤੇ ਅੰਕਲ-ਆਂਟੀ ਇਸ ਸੱਚਾਈ ਨੂੰ ਸਮਝੋਗੇ।

Latest news

7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link