Jun 14, 2022 12:23 PM - Agencies

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੁਨੀਆ ਭਰ 'ਚ ਪ੍ਰਸ਼ੰਸਕ ਹਨ। ਜਿੱਥੇ ਇੱਕ ਪਾਸੇ ਉਨ੍ਹਾਂ ਦੇ ਜਨਮਦਿਨ 'ਤੇ ਨਿਊਯਾਰਕ ਸਿਟੀ ਦੇ ਮਸ਼ਹੂਰ ਟਾਈਮਜ਼ ਸਕੁਏਅਰ 'ਤੇ ਉਨ੍ਹਾਂ ਦੀਆਂ ਵੀਡੀਉਜ਼ ਚਲਾਈਆਂ ਜਾਂਦੀਆਂ ਹਨ, ਓਥੇ ਹੀ ਕੋਰੀਆ 'ਚ ਇੱਕ ਪ੍ਰਸ਼ੰਸਕ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਸਿੱਧੂ ਦੇ ਗਾਣੇ '295' ਨੂੰ ਗਾਇਆ। ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਵਾਇਰਲ ਹੋ ਗਈ ਹੈ।
@mylovefromkorea17 ਵੱਲੋਂ ਪੋਸਟ ਕੀਤੀ ਗਈ ਵੀਡੀਓ ਚ, ਕੋਰੀਆ ਦਾ ਇੱਕ ਵਿਅਕਤੀ ਸਿੱਧੂ ਮੂਸੇਵਾਲਾ ਨੂੰ ਉਸ ਦੇ ਮਸ਼ਹੂਰ ਟਰੈਕ ਨੂੰ ਗਾ ਕੇ ਸ਼ਰਧਾਂਜਲੀ ਦੇ ਰਿਹਾ ਹੈ। ਕੈਪਸ਼ਨ ਚ ਉਸ ਨੇ ਲਿਖਿਆ, "ਹੈਪੀ ਬਰਥਡੇ ਲੀਜੈਂਡ @sidhu_moosewala#295@js_lee1990।"
ਵੀਡੀਓ ਨੂੰ ਵਾਇਰਲ ਹੋਣ ਵਿੱਚ ਕੋਈ ਸਮਾਂ ਨਹੀਂ ਲੱਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਪ੍ਰਸ਼ੰਸਕ ਇਸ ਵੀਡੀਓ ਤੋਂ ਕਾਫ਼ੀ ਪ੍ਰਭਾਵਿਤ ਹੋਏ।
ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ 'ਤੇ ਉਸ ਦੇ ਪਰਿਵਾਰ ਨੇ ਸਿੱਧੂ ਦੇ ਬਚਪਨ ਅਤੇ ਉਸ ਦੇ ਵੱਡੇ ਹੋਣ ਦੇ ਸਾਲਾਂ ਦੀਆਂ ਹੋਰ ਯਾਦਾਂ ਨਾਲ ਇੱਕ ਵੀਡੀਓ ਨੂੰ ਜਾਰੀ ਕੀਤਾ।




