Oct 3, 2022 12:29 PM - Agencies

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਸਬਸਕ੍ਰਾਈਬਰਜ਼ 1 ਕਰੋੜ ਤੋਂ ਪਾਰ ਹੋਣ ਮਗਰੋਂ ਯੂਟਿਊਬ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਡਾਇਮੰਡ ਪਲੇਅ ਬਟਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਿੱਧੂ ਇਹ ਪ੍ਰਾਪਤੀ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ।
ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਉਨ੍ਹਾਂ ਤਰਫੋਂ ਇਹ ਵੱਕਾਰੀ ਸਨਮਾਨ ਪ੍ਰਾਪਤ ਕੀਤਾ।
ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਮੌਜੂਦਾ ਸਮੇਂ 17 ਮਿਲੀਅਨ ਸਬਸਕ੍ਰਾਈਬਰਜ਼ ਹਨ, ਜੋ ਪੰਜਾਬੀ ਇੰਡਸਟਰੀ ਵਿਚ ਸਭ ਤੋਂ ਜ਼ਿਆਦਾ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਵਿਲੱਖਣ ਰੈਪਿੰਗ ਸਟਾਇਲ ਨਾਲ ਆਪਣੀ ਵੱਖਰੀ ਪਛਾਣ ਬਣਾਈ ਸੀ। '295', 'ਸੋ ਹਾਈ', 'ਲੇਜੈਂਡ', 'ਡੈਵਿਲ', ਜਸਟ ਲਿਸਨ, 'ਜੱਟ ਦਾ ਮੁਕਾਬਲਾ' ਅਤੇ 'ਹੱਥਿਆਰ' ਵਰਗੇ ਉਨ੍ਹਾਂ ਦੇ ਕਈ ਗਾਣੇ ਹਿੱਟ ਹੋਏ ਹਨ।




