15.69C Vancouver
ADS

May 28, 2025 5:49 PM - Connect Newsroom

ਸੋਨਮਾ ਬਾਜਵਾ 'ਏਕ ਦੀਵਾਨੇ ਕੀ ਦੀਵਾਨੀਅਤ' 'ਚ ਆਵੇਗੀ ਨਜ਼ਰ

Share On
sonam-bajwa-to-be-seen-in-ek-deewane-ki-deewaniyat
The film stars Harshvardhan Rane and Sonam Bajwa in their first on-screen pairing.(Photo: Instagram/sonambajwa)

ਆਉਣ ਵਾਲੀ ਰੋਮਾਂਟਿਕ ਫਿਲਮ 'ਏਕ ਦੀਵਾਨੇ ਕੀ ਦੀਵਾਨੀਅਤ' ਦੇ ਪਹਿਲੇ ਪੋਸਟਰ ਤੋਂ ਪਰਦਾ ਹਟਾ ਦਿੱਤਾ ਗਿਆ ਹੈ। ਇਸ ਨਾਲ ਪ੍ਰਸ਼ੰਸਕਾਂ ਦੀ ਉਡੀਕ ਅਤੇ ਭਾਵੁਕਤਾ 'ਚ ਭਾਰੀ ਵਾਧਾ ਹੋਇਆ ਹੈ। ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਹਰਸ਼ਵਰਧਨ ਰਾਣੇ ਅਤੇ ਸੋਨਮ ਬਾਜਵਾ ਜੋੜੀ ਦੇ ਰੂਪ 'ਚ ਦਿਖਾਈ ਦੇਣਗੇ ਨਿਰਦੇਸ਼ਕ ਮਿਲਾਪ ਜਾਵੇਰੀ ਦੀ ਇਹ ਫਿਲਮ 2 ਅਕਤੂਬਰ ਨੂੰ ਵੱਡੇ ਪਰਦੇ 'ਤੇ ਦਿਖਾਈ ਜਾਵੇਗੀ। ਜਦੋਂਕਿ ਉਸ ਦਿਨ ਗਾਂਧੀ ਜਯੰਤੀ ਅਤੇ ਦੁਸ਼ਹਿਰੇ ਦੀਆਂ ਦੋ ਪ੍ਰਮੁੱਖ ਛੁੱਟੀਆਂ ਵੀ ਹੋਣਗੀਆਂ।

ਫਿਲਮ ਦਾ ਪੋਸਟਰ ਜਨੂੰਨ ਦੇ ਨਾਲ-ਨਾਲ ਭਾਵਨਾਤਮਕ ਟਕਰਾਅ ਅਤੇ ਦਿਲ ਟੁੱਟਣ ਸੰਬੰਧੀ ਕਹਾਣੀ ਵੱਲ ਜ਼ਿਕਰ ਕਰਦਾ ਹੈ। ਹਰਸ਼ਵਰਧਨ ਨੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਹੈ ਕਿ ਇਸ ਵਾਰ ਗਾਂਧੀ ਜਯੰਤੀ ਅਤੇ ਦੁਸ਼ਿਹਰੇ ਦਾ ਅਨੁਭਵ ਥੀਏਟਰ 'ਚ ਕਰੋ ਅਤੇ ਨਾਲ ਹੀ ਮੁਹੱਬਤ, ਨਫਰਤ ਅਤੇ ਦੀਵਾਨੀਅਤ ਦੀ ਕਹਾਣੀ ਨੂੰ ਵੀ ਦੇਖੋ।

ਫਿਲਮ ਦਰਸ਼ਕਾਂ ਵਿੱਚ ਕਾਫੀ ਚਰਚਿਆਂ ਦਾ ਕਾਰਨ ਬਣ ਰਹੀ ਹੈ। ਸੋਨਮ ਬਾਜਵਾ ਹਿੱਟ ਕਾਮੇਡੀ ਫਿਲਮ ਹਾਊਸ ਫੁੱਲ ਦੀ ਪੰਜਵੀਂ ਲੜੀ 'ਚ ਵੀ ਕੰਮ ਕਰਨ ਲਈ ਤਿਆਰੀ ਕਰ ਰਹੀ ਹੈ।

Latest news

arshdeep-singh-confirms-relationship-with-samreen-kaur
Punjabi

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ "My Person" (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।
punjabi-singer-and-actor-jassie-gills-mother-ravinder-kaur-dies-after-brief-illness
Punjabi

ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਮਾਤਾ ਦਾ ਦਿਹਾਂਤ

ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ-ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
jennifer-winget-says-she-has-married-businessman-william-ishmael
Punjabi

ਅਦਾਕਾਰਾ ਜੈਨੀਫਰ ਨੇ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਰਚਾਇਆ ਵਿਆਹ

ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਜੈਨੀਫਰ ਵਿੰਗਟ ਨੇ ਮਸ਼ਹੂਰ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਵਿਆਹ ਕਰਵਾ ਲਿਆ ਹੈ। ‘ਬੇਹੱਦ’ ਅਤੇ ‘ਸਰਸਵਤੀਚੰਦਰ’ ਵਰਗੇ ਸੁਪਰਹਿੱਟ ਡਰਾਮਾ ਲੜੀਵਾਰਾਂ ਰਾਹੀਂ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ।
diljit-dosanjh-calls-for-students-concerns-to-be-heard-after-sharing-support-on-social-media
Punjabi

ਵਿਦਿਆਰਥੀਆਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ: ਦਿਲਜੀਤ ਦੋਸਾਂਝ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਕਰੋਚ ਜਨਤਾ ਪਾਰਟੀ ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਹੱਕ ਵਿਚ ਆਵਾਜ਼ ਚੁੱਕੀ ਹੈ। ਕਾਕਰੋਚ ਜਨਤਾ ਪਾਰਟੀ ਵਲੋਂ ਬੀਤੇ ਦਿਨੀਂ ਸੰਸਦ ਮਾਰਚ ਕੀਤਾ ਗਿਆ ਸੀ, ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਉਨ੍ਹਾਂ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਆਸੂ ਗੈਸ ਦੇ ਗੋਲੇ ਛੱਡੇ।
cbfc-certification-for-tarsem-jassars-dastaar-delayed-ahead-of-scheduled-july-17-release
Punjabi

'ਸਤਲੁਜ' ਤੋਂ ਬਾਅਦ 'ਦਸਤਾਰ' ਦੀ ਰਿਲੀਜ਼ 'ਤੇ ਸੰਕਟ, ਫਿਲਮ ਨੂੰ ਹਜੇ ਤੱਕ ਨਹੀਂ ਮਿਲਿਆ ਸੈਂਸਰ ਬੋਰਡ ਤੋਂ ਸਰਟੀਫਿਕੇਟ

ਸੈਂਸਰ ਬੋਰਡ ਅਕਸਰ ਪੰਜਾਬ ਨਾਲ ਸੰਬੰਧਿਤ, ਸਿੱਖਾਂ ਨਾਲ ਸੰਬੰਧਿਤ ਫਿਲਮਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਬਹੁਤੀਆਂ ਫਿਲਮਾਂ ਵਿਚ ਜਾਂ ਤਾਂ ਕਾਂਟ ਛਾਂਟ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਵੱਡੇ ਪਰਦੇ 'ਤੇ ਉਨ੍ਹਾਂ ਦੀ ਰਿਲੀਜ਼ 'ਤੇ ਅੜਿਕਾ ਡਾਹ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਵਿੱਚ ਬੱਬੂ ਮਾਨ ਦੀ ਹਵਾਏ, ਅਮਰਦੀਪ ਸਿੰਘ ਗਿੱਲ ਦੀ ਸ਼ਹਾਦਤ, ਜਿਸ ਦਾ ਨਾਂਅ ਬਾਅਦ ਵਿੱਚ 'ਪਾਣੀ' ਕਰ ਦਿੱਤਾ ਗਿਆ ਸੀ, ਐਮੀ ਵਿਰਕ ਦੀ 'ਚੜਦੀ ਕਲਾ', ਤੇ 'ਉੜਤਾ ਪੰਜਾਬ' ਦੀ ਰਿਲੀਜ਼ ਅੱਗੇ ਪ੍ਰਸ਼ਨ ਚਿੰਨ ਲਗਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link