Jan 8, 2022 12:09 AM - ANI

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸ਼ੁੱਕਰਵਾਰ ਨੂੰ ਪੰਜਾਬ ਦੇ ਪ੍ਰਤੀਨਿਧ ਵਜੋਂ ਖ਼ੁਦ ਹੀ ਪਿੱਛੇ ਹਟ ਗਿਆ ਹੈ ਭਾਵ ਉਸ ਨੇ ਇਹ ਅਹੁਦਾ ਤਿਆਗ ਦਿੱਤਾ ਹੈ।ਕੋਵਿਡ -19 ਮਹਾਮਾਰੀ ਦੌਰਾਨ ਮਾਨਵ ਪ੍ਰੇਮੀ ਵਜੋਂ ਮਸ਼ਹੂਰ ਹੋਏ ਸੂਦ ਨੇ ਆਪਣਾ ਫ਼ੈਸਲਾ ਸਾਂਝਿਆਂ ਕਰਦਿਆਂ ਕਿਹਾ ਹੈ ਕਿ ਅਜਿਹਾ ਉਸ ਨੇ ਇਲੈਕਸ਼ਨ ਕਮਿਸ਼ਨ ਨਾਲ ਦੁਵੱਲੀ 'ਸਹਿਮਤੀ' ਨਾਲ ਹੀ ਕੀਤਾ ਹੈ।
ਉਸ ਨੇ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ ਸਾਰੀਆਂ ਚੰਗੀਆਂ ਗੱਲਾਂ ਵਾਂਗ ਇਹ ਸਫਰ ਵੀ ਹੁਣ ਖ਼ਤਮ ਹੋ ਗਿਆ ਹੈ।
ਮੈਂ ਆਪਣੀ ਮਰਜ਼ੀ ਨਾਲ ਹੀ ਪੰਜਾਬ ਦੇ ਪ੍ਰਤੀਨਿਧ ਵਜੋਂ ਪਿੱਛੇ ਹਟ ਗਿਆ ਹਾਂ।ਮੇਰੇ ਪਰਿਵਾਰਕ ਮੈਂਬਰ ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਨ ਦੀ ਰੌਸ਼ਨੀ ਵਿੱਚ ਇਹ ਫੈਸਲਾ ਮੈਂ ਇਲੈਕਸ਼ਨ ਕਮਿਸ਼ਨ ਨਾਲ ਸਲਾਹ ਕਰਕੇ ਹੀ ਲਿਆ ਹੈ।
ਮੈਂ ਉਨ੍ਹਾਂ ਦੇ ਭਵਿੱਖੀ ਕਾਰਜਾਂ ਲਈ ਚੰਗੀ ਕਾਮਨਾ ਕਰਦਾ ਹਾਂ।
ਅੱਜ ਸਵੇਰੇ ਇਲੈਕਸ਼ਨ ਕਮਿਸ਼ਨ ਨੇ ਟਵਿੱਟਰ 'ਤੇ ਇਹ ਐਲਾਨ ਕੀਤਾ ਸੀ ਕਿ ਇਸ ਨੇ 48 ਵਰ੍ਹਿਆਂ ਦੇ ਅਦਾਕਾਰ ਸੋਨੂੰ ਸੂਦ ਦੀ ਪੰਜਾਬ ਦੇ ਪ੍ਰਤੀਨਿਧ ਵਜੋਂ ਨਿਯੁਕਤੀ ਵਾਪਸ ਲੈ ਲਈ ਹੈ।




