Jul 9, 2024 5:56 PM - Connect Newsroom

ਜੈਸਮੀਨ ਸਿੰਘ
ਬਾਲੀਵੁੱਡ ਦੀ ਮਸ਼ਹੂਰ ਫਿਲਮ ਅਤੇ ਸੰਗੀਤ ਨਿਰਮਾਣ ਕੰਪਨੀ ‘ਟਿਪਸ’ ਹੁਣ ਮੁੜ ਪੰਜਾਬੀ ਸਿਨੇਮਾ ’ਚ ਕਦਮ ਧਰਾਈ ਕਰਨ ਜਾ ਰਹੀ ਹੈ, ਜਿਸ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ ‘ਸਰਬਾਲ੍ਹਾ ਜੀ’ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਜੀ ਹਾਂ...ਪੰਜਾਬੀ ਸਿਨੇਮਾ ਲਈ ਬਣ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਅਤੇ ਇਸ ਵਰ੍ਹੇ ਦੀ ਸਭ ਤੋਂ ਵੱਡੀ ਅਨਾਉਂਸ ਹੋਈ ਫ਼ਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਇਹ ਬਿੱਗ ਸੈੱਟਅਪ ਅਤੇ ਮਲਟੀ ਸਟਾਰ ਫਿਲਮ, ਜਿਸ ਦਾ ਨਿਰਦੇਸ਼ਨ ਮਨਦੀਪ ਕੁਮਾਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਦਿਲਜੀਤ ਦੁਸਾਂਝ ਸਟਾਰਰ ‘ਜਿਹਨੇ ਮੇਰਾ ਦਿਲ ਲੁੱਟਿਆ’ (2011 ), ‘ਅੰਬਰਸਰੀਆ’ ਅਤੇ ‘ਕਪਤਾਨ’ 2016 ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਤਿੰਨੋਂ ਹੀ ਫਿਲਮਾਂ ਦਾ ਨਿਰਮਾਣ ਅਤੇ ਡਿਸਟਰੀਬਿਊਸ਼ਨ ‘ਟਿਪਸ’ ਵੱਲੋਂ ਹੀ ਕੀਤਾ ਗਿਆ ਸੀ।



