Sep 20, 2024 4:22 PM - Connect Newsroom

ਸਟਰੀ-2 ਬਾਲੀਵੁੱਡ ਦੀ ਇਕ ਅਜਿਹੀ ਫਿਲਮ ਵਜੋਂ ਇਨ੍ਹੀਂ ਦਿਨੀਂ ਚਰਚਾ ’ਚ ਹੈ। ਜਿਹੜੀ ਦੂਜੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਰਾਜ ਕੁਮਾਰ ਰਾਓ, ਸ਼ਰਧਾ ਕਪੂਰ, ਆਪਾਰ ਸ਼ਕਤੀ ਖੁਰਾਣਾ, ਅਭਿਸ਼ੇਕ ਬੈਨਰਜੀ ਅਤੇ ਪੰਕਜ ਤਿ੍ਰਪਾਠੀ ਵਰਗੇ ਸਿਤਾਰਿਆਂ ਨਾਲ ਜੁੜੀ ਇਹ ਫ਼ਿਲਮ ਦਰਸ਼ਕਾਂ ਦੀ ਵੱਡੀ ਪਸੰਦ ਬਣਦੀ ਜਾ ਰਹੀ ਹੈ।
ਫ਼ਿਲਮ ਵਿਸ਼ਲੇਸ਼ਕ ਤਰਨ ਆਦਰਸ਼ ਦੇ ਕਹਿਣ ਅਨੁਸਾਰ ਸਿਨੇਮਾ ਘਰਾਂ ’ਚ ਪੰਜਵੇ ਸੋਮਵਾਰ ਤੋਂ ਬਾਅਦ ਇਸ ਦੀ ਨੈੱਟ ਕਮਾਈ ਦਾ ਅੰਕੜਾ 583.35 ਕਰੋੜ ਤੱਕ ਪਹੁੰਚ ਗਿਆ ਹੈ। ਡਰ ਅਤੇ ਹਾਸੇ ਵਾਲੀ ਫਿਲਮ 2018 ’ਚ ਬਣੀ ਸਟਰੀ ਦੀ ਸਫਲਤਾ ਤੋਂ ਬਾਅਦ ਇਹ ਇਕ ਵਾਰ ਫਿਰ ਸਭ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਅਮਰ ਕੌਸ਼ਿਕ ਵਲੋਂ ਨਿਰਦੇਸ਼ਕ ਅਤੇ ਨਿਦੇਨ ਭੱਟ ਦੁਆਰਾ ਲਿਖੀ ਇਸ ਫਿਲਮ ਦੇ ਮੁਕਾਬਲੇ ਸ਼ਾਹਰੁਖ ਖਾਨ ਦੀ ਬਲਾਕਬਸਟਰ ਜਵਾਨ ਹੁਣ ਤੱਕ ਸਭ ਤੋਂ ਵੱਧ ਕਮਾਈ ਵਾਲੀ ਹਿੰਦੀ ਫਿਲਮ ਦਾ ਰੁਤਬਾ ਰੱਖਦੀ ਹੈ। ਇਸ ਫਿਲਮ ਨੇ 640.25 ਕਰੋੜ ਦਾ ਹੈਰਾਨੀਜਨਕ ਮਾਲੀਆ ਇਕੱਠਾ ਕੀਤਾ ਸੀ।




