15.46C Vancouver
ADS

Feb 26, 2026 11:43 AM - Connect Newsroom - Jasmine Singh

ਸੰਨੀ ਦਿਓਲ ਦੀ 'ਲਾਹੌਰ 1947' ਦਾ ਤਬਦੀਲ ਹੋਵੇਗਾ ਟਾਈਟਲ?

Share On
sunny-deols-lahore-1947-may-get-a-new-title-ahead-of-release
The film draws inspiration from the acclaimed 1980 play Jis Lahore Nai Dekhya, written by Syed Asghar Wajahat.(Photo: Facebook/Sunny Deol)

ਸੰਨੀ ਦਿਓਲ 2026 ਵਿੱਚ ਫਿਲਮੀ ਖੇਤਰਾਂ ਵਿੱਚ ਤਹਿਲਕਾ ਮਚਾਉਣ ਜਾ ਰਹੇ ਹਨ। 'ਬਾਰਡਰ 2' ਦੀ ਜ਼ੋਰਦਾਰ ਸ਼ੁਰੂਆਤ ਤੋਂ ਬਾਅਦ ਹੁਣ ਉਨ੍ਹਾਂ ਦੀ ਅਗਲੀ ਫਿਲਮ 'ਲਾਹੌਰ 1947' ਦੀ ਉਡੀਕ ਹੋ ਰਹੀ ਹੈ। ਇਸ ਫਿਲਮ ਬਾਰੇ ਕਈ ਤਰ੍ਹਾਂ ਦੇ ਚਰਚੇ ਛਿੜੇ ਹੋਏ ਹਨ। 'ਲਾਹੌਰ 1947' ਦਾ ਨਿਰਦੇਸ਼ਨ ਇਕ ਵਾਰ ਫਿਰ ਰਾਜ ਕੁਮਾਰ ਸੰਤੋਸ਼ੀ ਕਰ ਰਹੇ ਹਨ ਅਤੇ ਇਸ ਵਿੱਚ ਆਮਿਰ ਖਾਨ ਵੀ ਇਕ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਕਲਾਕਾਰਾਂ ਵਿੱਚ ਪ੍ਰੀਤੀ ਜ਼ਿੰਟਾ,ਅਲੀ ਫਜ਼ਲ ਅਤੇ ਸ਼ਬਾਨਾ ਆਜ਼ਮੀ ਵੀ ਸ਼ਾਮਲ ਹਨ।

ਇਸ ਦੌਰਾਨ ਇਕ ਚਰਚਾ ਇਹ ਵੀ ਛਿੜੀ ਹੈ ਕਿ ਨਿਰਮਾਤਾ ਫਿਲਮ ਦਾ ਟਾਈਟਲ ਤਬਦੀਲ ਕਰਨ ਬਾਰੇ ਵਿਚਾਰ ਕਰ ਰਹੇ ਹਨ। ਹਾਲਾਂਕਿ 'ਲਾਹੌਰ 1947' ਦਾ ਅਰਥ ਦੇਸ਼ ਦੀ ਵੰਡ ਵੇਲੇ ਦੇ ਮਾਹੌਲ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਜਦੋਂਕਿ ਨਿਰਮਾਤਾ ਕੋਈ ਹੋਰ ਭਾਵਨਾਤਮਕ ਡੂੰਘਾਈ ਵਾਲਾ ਅਤੇ ਵਿਚਾਰ ਭਰਪੂਰ ਬਿਹਤਰ ਕਿਸਮ ਦਾ ਟਾਈਟਲ ਦੇਣਾ ਚਾਹੁੰਦੇ ਹਨ। ਇਹ ਫਿਲਮ ਸਈਦ ਅਸਗਰ ਵਲੋਂ 1980 ਵਿੱਚ ਲਿਖੇ ਨਾਟਕ 'ਜਿਸ ਨੇ ਲਾਹੌਰ ਨਹੀਂ ਦੇਖਿਆ'ਤੋਂ ਪ੍ਰੇਰਣਾ ਲੈ ਕੇ ਬਣਾਈ ਗਈ ਹੈ। ਫਿਲਮ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਵਲੋਂ ਵਿਚਾਰ ਕੀਤੇ ਜਾਣ ਉਪਰੰਤ ਟਾਈਟਲ ਬਾਰੇ ਕੋਈ ਫੈਸਲਾ ਸੰਭਵ ਹੈ। ਇਹ ਵੀ ਚਰਚਾ ਹੈ ਕਿ ਫਿਲਮ 15 ਅਗਸਤ 2026 ਤੋਂ 1-2 ਦਿਨ ਪਹਿਲਾਂ ਰਿਲੀਜ਼ ਕੀਤੀ ਜਾ ਸਕਦੀ ਹੈ।

Latest news

7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link