Oct 18, 2023 8:14 PM - CONNECT NEWS
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਭਾਰਤ ਦੀ ਸਟ੍ਰਕਚਲ ਸਟੀਲ ਟਿਊਬ ਅਤੇ ਪਾਈਪ ਕੰਪਨੀ APL ਅਪੋਲੋ ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।
ਰਿਪੋਰਟਸ ਅਨੁਸਾਰ,ਇਸ ਲਈ ਦੋ ਸਾਲਾਂ ਦੀ ਸਾਂਝੇਦਾਰੀ ਕੀਤੀ ਗਈ ਹੈ ਅਤੇ ਇਸ ਤਹਿਤ ਉਹ ਸਾਰੇ ਮੀਡੀਆ ਚੈਨਲਸ, ਪ੍ਰਿੰਟ, ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ 'ਤੇ APL ਅਪੋਲੋ ਦਾ ਪ੍ਰਚਾਰ ਕਰਨਗੇ।
ਬ੍ਰਾਂਡ ਦਾ ਮੰਨਣਾ ਹੈ ਕਿ ਅਮਿਤਾਭ ਬੱਚਨ ਨਾਲ ਸਾਂਝੇਦਾਰੀ ਵਿਚ ਉਸ ਨੂੰ ਬਿਹਤਰ ਵਧਣ ਦਾ ਮੌਕਾ ਮਿਲੇਗਾ।




