Jan 7, 2025 3:03 PM - Connect Newsroom

ਗੋਲਡਨ ਗਲੋਬਜ਼ ਐਵਾਰਡ ਦੇ 82ਵੇਂ ਅਡੀਸ਼ਨ ਲਈ ਇਸ ਵਾਰ 2 ਅਜਿਹੀਆਂ ਫ਼ਿਲਮਾਂ ਦੀ ਚੋਣ ਕੀਤੀ ਗਈ ਜਿਨਾ ਨੂੰ ਵੱਡੇ ਪਰਦੇ ’ਤੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ’ਚ ਇਕ ਦਾ ਬਰੂਟਾਲਿਸਟ ਅਤੇ ਦੂਜੀ ਏਮੀਲੀਆ ਪੇਰੇਜ਼ ਦੇ ਨਾਂਅ ਸ਼ਾਮਲ ਸਨ।
ਬਰੈਡੀਕਾਰਬੇਟ ਦੀ ਬਰੂਟਾਲਿਸਟ ਜੰਗ ਤੋ ਬਾਅਦ ਦੀਆ ਘਟਨਾਵਾਂ ਦੇ ਨਾਲ ਸਬੰਧਿਤ ਫਿਲਮ ਹੈ। ਜਿਸ ’ਚ ਬੜੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਫਿਲਮਾਇਆ ਗਿਆ ਹੈ। ਜਦੋਂਕਿ ਜੈਕ ਔਡੀਅਰਡ ਦੀ ਸਪੈਨਿਸ਼ ਭਸ਼ਾਈ ਫਿਲਮ ਏਮੀਲੀਆ ਪੇਰੇਜ਼ ਸੰਗੀਤ ਭਰਪੂਰ ਫਿਲਮ ਹੈ।
ਦੋਵਾਂ ਫਿਲਮਾਂ ਨੇ 2024 ਦਾ ਗੋਲਡਨ ਗਲੋਬ ਦਾ ਐਵਾਰਡ ਜਿੱਤ ਕੇ ਫ਼ਿਲਮੀ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਹੈ। ਬਰੂਟਾਲਿਸਟ ਫਿਲਮ ਲਈ ਕਾਰਬੇਟ ਨੂੰ ਤਾਂ ਵਧੀਆ ਨਿਰਦੇਸ਼ਕ ਦਾ ਐਵਾਰਡ ਵੀ ਮਿਲਿਆ ਹੈ। ਜਦੋਂਕਿ ਵਧੀਆ ਅਦਾਕਾਰ ਲਈ ਐਡਰੀਅਨ ਪੇਰੇਜ਼ ਨੂੰ ਇਹ ਮਾਣ ਹਾਸਲ ਹੋਇਆ।
ਏਮੀਲੀਆ ਪੇਰੇਜ਼ ਨੇ ਕਾਮੇਡੀ ਅਤੇ ਸੰਗੀਤ ਦਾ ਪੁਰਸਕਾਰ ਹਾਸਲ ਕੀਤਾ। ਇਹ ਫਿਲਮ ਆਸਕਰ ਐਵਾਰਡ ਲਈ ਵੀ ਵਿਚਾਰੀਆ ਜਾ ਸਕਦੀਆ ਹਨ। ਗਲੋਡਨ ਗਲੋਬਜ਼ ਐਵਾਰਡ ਜਿੱਤਣ ਵਾਲਿਆ ’ਚ ਡੈਮੀ ਮੂਰ ਸੇਬੇਸਟੀਅਨ ਸਟੈਨ ਅਤੇ ਫਰਨਾਂਡਾ ਟੋਰੇਸ ਦੇ ਨਾਂਅ ਵੀ ਸ਼ਾਮਲ ਹਨ।




