13.91C Vancouver
ADS

Aug 31, 2023 12:05 PM - CONNECT NEWS

ਪੰਜਾਬੀ ਸਿਨੇਮਾ 'ਚ ਨਵੀਆਂ ਪੈੜਾਂ ਪਾਵੇਗੀ ਫਿਲਮ 'ਚੇਤਾ ਸਿੰਘ'

Share On
the-film-cheta-singh-will-take-new-steps-in-punjabi-cinema
Prince Kanwaljit

ਪ੍ਰਿੰਸ ਕੰਵਲਜੀਤ ਅਤੇ ਜਪੁਜੀ ਖਹਿਰਾ ਦੀ ਜੋੜੀ 'ਤੇ ਅਧਾਰਿਤ ਸਾਗਾ ਸਟੂਡੀਓਜ਼ ਦੀ ਨਵੀਂ ਫਿਲਮ 'ਚੇਤਾ ਸਿੰਘ' ਜਿਥੇ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਨਵੀਆਂ ਪੈੜ ਪਾਵੇਗੀ, ਉਥੇ ਫ਼ਿਲਮ ਦਰਸ਼ਕਾਂ ਦੇ ਚੇਤਿਆਂ ਉੱਤੇ ਵੀ ਲੰਮੇ ਸਮੇਂ ਤਕ ਛਾਈ ਰਹੇਗੀ।

ਕਮਲਜੀਤ ਅਦਾਕਾਰੀ ਦੇ ਖੇਤਰ ਵਿਚ ਆਪਣਾ ਲੋਹਾ ਪਹਿਲਾਂ ਰਿਲੀਜ਼ ਹੋਈਆਂ ਕਈ ਫਿਲਮਾਂ ਵਿੱਚ ਮਨਵਾ ਚੁੱਕਾ ਹੈ ਪਰ ਚੇਤਾ ਸਿੰਘ ਵਿੱਚਲਾ ਉਸ ਦਾ ਕਿਰਦਾਰ ਵੀ ਹਮੇਸ਼ਾ ਚੇਤੇ ਰਹੇਗਾ।

ਸਮਾਜਿਕ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਅਤੇ ਬੇਇਨਸਾਫ਼ੀ ਵਿਰੁੱਧ ਲੜਾਈ ਦੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਕੋਈ ਸੌਖਾ ਕਾਰਜ ਨਹੀਂ ਸੀ ਪਰ ਇਸ ਕੰਮ ਨੂੰ ਨਿਰਦੇਸ਼ਕ ਅਸ਼ੀਸ਼ ਕੁਮਾਰ ਨੇ ਬੜੀ ਮਿਹਨਤ ਅਤੇ ਲਗਨ ਨਾਲ ਨੇਪਰੇ ਚੜ੍ਹਾਇਆ ਹੈ। ਫਿਲਮ ਵਿੱਚ ਪਿਆਰ ਅਤੇ ਬਦਲੇ ਦੀ ਅੱਗ ਨੂੰ ਆਪਸ ਵਿੱਚ ਬੜੇ ਸਹਿਜ ਢੰਗ ਨਾਲ ਗੁੰਦਿਆ ਗਿਆ ਹੈ।

ਬੀਤੀ ਸ਼ਾਮ ਬਿੱਗ ਸਕਰੀਨ ਮੀਡੀਆ ਅਤੇ ਰਾਇਲ ਪ੍ਰੋਡਕਸ਼ਨ ਵੱਲੋਂ ਮੈਲਬੋਰਨ ਦੇ ਯੂਨਾਈਟਿਡ ਸਿਨੇਮਾ ਕਰੇਗੀਬਰਨ ਵਿੱਚ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਅਤੇ ਪੱਤਰਕਾਰਾਂ ਲਈ 'ਚੇਤਾ ਸਿੰਘ" ਦੇ ਵਿਸ਼ੇਸ਼ ਪ੍ਰੀਮੀਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਫਿਲਮ ਨੂੰ ਆਸਟ੍ਰੇਲੀਆ ਵਿੱਚ ਰਿਲੀਜ਼ ਕਰਨ ਵਾਲੇ ਮਨਜੋਤ ਸ਼ੇਰਗਿੱਲ, ਜਸਕੀਰਤ ਪੁਰੀ, ਨੀਤਾ ਸ਼ੇਰਗਿੱਲ ਅਤੇ ਸਰਵਣ ਸੰਧੂ ਮੌਜੂਦ ਸਨ। ਇੱਕ ਵੱਖਰੀ ਕਿਸਮ ਦੀ ਕਹਾਣੀ ਵਾਲੀ ਅਤੇ ਪ੍ਰਿੰਸ ਕਮਲਜੀਤ ਅਤੇ ਜਪੁਜੀ ਖਹਿਰਾ ਦੀ ਸ਼ਾਨਦਾਰ, ਪ੍ਰਭਾਵਸ਼ਾਲੀ ਅਦਾਕਾਰੀ ਵਾਲੀ ਫਿਲਮ ਚੇਤਾ ਸਿੰਘ 1 ਸਤੰਬਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣ ਰਹੀ ਹੈ।

Latest news

mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
badshah-isha-rikhi-divorce-rumours-gain-traction-after-social-media-posts
Punjabi

ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼

ਰੈਪਰ-ਸਿੰਗਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿਚ ਬਣੀ ਹੋਈ ਹੈ। ਬਾਦਸ਼ਾਹ ਨੇ 5 ਮਹੀਨੇ ਪਹਿਲਾਂ ਅਦਾਕਾਰਾ-ਮਾਡਲ ਈਸ਼ਾ ਰਿਖੀ ਨਾਲ ਦੂਜਾ ਵਿਆਹ ਕਰਵਾਇਆ ਸੀ।
bollywood-actor-dev-anands-son-suniel-anand-dies-at-70-in-london
Punjabi

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਦੇਵ ਆਨੰਦ ਦੇ ਪੁੱਤਰ ਅਦਾਕਾਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਦੇਵ ਆਨੰਦ ਦੀ ਪੋਤੀ ਅਤੇ ਸੁਨੀਲ ਆਨੰਦ ਦੀ ਭਤੀਜੀ ਜ਼ੀਨਾ ਨਾਰੰਗ ਨੇ ਕੀਤੀ।
sunny-deol-dedicates-batwara-1947-to-mothers-ahead-of-trailer-release
Punjabi

ਫਿਲਮ 'ਬਟਵਾਰਾ 1947' ਨੂੰ ਲੈ ਕੇ ਸੰਨੀ ਦਿਓਲ ਹੋਏ ਭਾਵੁਕ

ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ 'ਬਟਵਾਰਾ 1947' ਆਮਿਰ ਖਾਨ ਪ੍ਰੋਡਕਸ਼ਨ ਵਲੋਂ ਨਿਰਮਿਤ ਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਹੈ। ਇਹ ਫਿਲਮ 14 ਅਗਸਤ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਫਿਲਮ ਨੇ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਬਹੁਤ ਚਰਚਾ ਪੈਦਾ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link