Aug 2, 2022 12:30 PM - Agencies

ਪੰਜਾਬੀ ਫਿਲਮਾਂ ਆਪਣੇ ਭਰਪੂਰ ਮਨੋਰੰਜਨ ਤੇ ਸੰਗੀਤ ਲਈ ਮਸ਼ਹੂਰ ਹਨ। ਹਾਲ ਹੀ ਵਿਚ ਕੁਝ ਪੰਜਾਬੀ ਫਿਲਮਾਂ ਨੂੰ ਮੈਲਬੌਰਨ 2022 ਦੇ ਇੰਡੀਅਨ ਫਿਲਮ ਫੈਸਟੀਵਲ ਵਿਚ ਵਿਸ਼ੇਸ਼ ਸਕ੍ਰੀਨਿੰਗ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚ ਜੱਗੀ, ਅੱਧ ਚਾਨਣੀ ਰਾਤ ਤੇ ਰਾਵੀ ਸ਼ਾਮਲ ਹਨ।
ਜੱਗੀ ਦਾ ਨਿਰਦੇਸ਼ਨ ਅਨਮੋਲ ਸਿੱਧੂ ਨੇ ਕੀਤਾ ਹੈ ਅਤੇ ਇਸ ਵਿਚ ਰਮਨੀਸ਼ ਚੌਧਰੀ, ਹਰਮਨਦੀਪ ਸਿੰਘ, ਗੌਰਵ ਜਸੂਜਾ, ਅਕਸ ਮਹਿਰਾਜ ਤੇ ਹਰਮੀਤ ਜੱਸੀ ਨੇ ਮੁੱਖ ਭੂਮਿਕਾ ਨਿਭਾਈ ਹੈ।
ਅੱਧ ਚਾਨਣੀ ਰਾਤ (ਕ੍ਰੀਸੈਂਟ ਨਾਈਟ) ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿਚ ਐੱਸ. ਐੱਸ. ਧੀਮਾਨ, ਵੀਰਾ ਗਿੱਲ, ਸੈਮੂਅਲ ਜੌਨ, ਧਰਮਿੰਦਰ ਕੌਰ ਅਤੇ ਜਤਿੰਦਰ ਮੌਹਰ ਨੇ ਕੰਮ ਕੀਤਾ ਹੈ।
ਉੱਥੇ ਹੀ, ਰਾਵੀ ਇੱਕ ਸ਼ਾਰਟ ਫਿਲਮ ਹੈ, ਜਿਸ ਦਾ ਨਿਰਦੇਸ਼ਨ ਜੈਸਮੀਨ ਕੌਰ ਰੌਏ ਨੇ ਕੀਤਾ ਹੈ, ਜਿਸ ਵਿਚ ਸੁਖਜਿੰਦਰ ਕੌਰ ਨੇ ਮੁੱਖ ਭੂਮਿਕਾ ਨਿਭਾਈ ਹੈ।




