Sep 17, 2024 5:39 PM - Connect Newsroom

ਬਾਲੀਵੁੱਡ ਦੇ ਦੀਵਾਨਿਆਂ ਲਈ ਇਹ ਸਾਲ ਇਕ ਰੋਮਾਂਚਕ ਸਫ਼ਰ ਰਿਹਾ ਹੈ, ਜਿਸ ’ਚ ਕਈ ਫ਼ਿਲਮਾਂ ਨੇ ਸਿਨੇਮਾਘਰਾਂ ’ਚ ਸ਼ਾਨਦਾਰ ਵਾਪਸੀ ਕੀਤੀ ਹੈ। ਚਰਚਾ ਨੂੰ ਹੋਰ ਵਧਾਉਂਦੇ ਹੋਏ ‘ਤੁਮ ਬਿਨ’ 20 ਸਤੰਬਰ 2024 ਨੂੰ ਇਸ ਦੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਰਿਲੀਜ਼ ਲਈ ਤਿਆਰ ਹੈ।
13 ਜੁਲਾਈ 2001 ਨੂੰ ਪਹਿਲੀ ਵਾਰ ਰਿਲੀਜ਼ ਹੋਈ ਅਨੁਭਵ ਸਿਨਹਾ ਵਲੋਂ ਨਿਰਦੇਸ਼ਿਤ ਅਤੇ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਵਲੋਂ ਨਿਰਮਿਤ ਇਹ ਬੇਹੱਦ ਪਸੰਦੀਦਾ ਕਲਾਸਿਕ, ਪਿ੍ਰਯਾਂਸ਼ੂ ਚੈਟਰਜੀ, ਸੰਦਲੀ ਸਿਨਹਾ, ਹਿਮਾਂਸ਼ੂ ਮਲਿਕ ਅਤੇ ਰਾਕੇਸ਼ ਬਪਾਟ ਸਿਤਾਰੇ ਸ਼ਾਮਲ ਹਨ।
ਆਪਣੀ ਦਿਲ ਖਿੱਚਵੀਂ ਕਹਾਣੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਤੋਂ ਇਲਾਵਾ ‘ਤੁਮ ਬਿਨ’ ਨੂੰ ਸਾਲ ਦੀ ਸੰਗੀਤ ਸਨਸਨੀ ਵਜੋਂ ਮਨਾਇਆ ਗਿਆ। ਫ਼ਿਲਮ ਦੇ ਸਾਊਂਡਟਰੈਕ ਵਿੱਚ ਸੋਨੂੰ ਨਿਗਮ, ਅਨੁਰਾਧਾ ਪੌਡਵਾਲ, ਅਭਿਜੀਤ ਭੱਟਾਚਾਰੀਆ, ਕੇ.ਐੱਸ. ਚਿਤਰਾ ਅਤੇ ਉੱਦਿਤ ਨਾਰਾਇਣ ਸਮੇਤ ਕਈ ਹੋਰ ਸ਼ਾਨਦਾਰ ਕਲਾਕਾਰ ਸ਼ਾਮਲ ਸਨ।




