Oct 26, 2023 8:55 PM - CONNECT NEWS

ਹਿੰਦੀ ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲਾਇਕ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰਨ ਜਾ ਰਹੀ ਹੈ।
ਉਹ ਛੇਤੀ ਹੀ ਗਾਇਕ ਅਤੇ ਅਦਾਕਾਰ ਇੰਦਰ ਚਾਹਲ ਦੇ ਨਾਲ ਫਿਲਮ 'ਚੱਲ ਭੱਜ ਚੱਲੀਏ' ਵਿਚ ਨਜ਼ਰ ਆਵੇਗੀ।
ਹਿਮਾਚਲ ਦੀ ਰਹਿਣ ਵਾਲੀ ਰੁਬੀਨਾ ਨੇ ਕਿਹਾ, “ ਹਿਮਾਚਲ ਅਤੇ ਪੰਜਾਬ ਦੋਵੇਂ ਸਿਸਟਰ ਸਟੇਟਸ ਹਨ, ਇਸ ਕਾਰਨ ਉਨ੍ਹਾਂ ਦੇ ਘਰਾਂ ਵਿਚ ਹਮੇਸ਼ਾ ਪੰਜਾਬੀ ਦਾ ਪ੍ਰਭਾਵ ਰਿਹਾ ਹੈ। ਇਸ ਲਈ ਮੇਰੇ ਲਈ ਸਕ੍ਰਿਪਟ ਨੂੰ ਸਮਝਣਾ ਆਸਾਨ ਸੀ।
ਅਦਾਕਾਰਾ ਨੇ ਫਿਲਮ ਦੀ ਰਿਲੀਜ਼ ਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਫਿਲਮ 'ਚੱਲ ਭੱਜ ਚੱਲੀਏ' ਇਸ ਸਾਲ 15 ਦਸੰਬਰ ਨੂੰ ਰਿਲੀਜ਼ ਹੋਵੇਗੀ।




