Jul 12, 2024 5:43 PM - Connect Newsroom

ਬਾਲੀਵੁੱਡ ਫ਼ਿਲਮ ‘ਬੈਡ ਨਿਊਜ਼’ ਆਪਣੇ ਟ੍ਰੇਲਰ ਅਤੇ ਗੀਤਾਂ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਕਾਫੀ ਚਰਚਾ ’ਚ ਹੈ। ਹੁਣ ‘ਬੈਡ ਨਿਊਜ਼’ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਅਧਿਕਾਰਤ ‘ਯੂਏ’ ਸਰਟੀਫਿਕੇਟ ਪ੍ਰਾਪਤ ਹੋਇਆ ਹੈ।
ਫਿਲਮ ਦੇ ਰਨਟਾਈਮ ਦੀ ਪੁਸ਼ਟੀ 142 ਮਿੰਟਾਂ ’ਤੇ ਕੀਤੀ ਗਈ ਹੈ, ਜੋ ਕਿ 2 ਘੰਟੇ ਅਤੇ 22 ਮਿੰਟ ਦੇ ਜ਼ਬਰਦਸਤ ਡਰਾਮਾ ਅਤੇ ਐਕਸ਼ਨ ਨਾਲ ਭਰਪੂਰ ਹੈ। ਇਸ ਸਰਟੀਫਿਕੇਟ ਅਤੇ ਰਨਟਾਈਮ ਦੀ ਘੋਸ਼ਣਾ ਨੇ ਫ਼ਿਲਮ ਪ੍ਰੇਮੀਆਂ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ, ਜੋ ਸਿਲਵਰ ਸ੍ਰਕੀਨ ’ਤੇ ਇਸ ਕਹਾਣੀ ਨੂੰ ਦੇਖਣ ਲਈ ਉਤਸ਼ਾਹਿਤ ਹਨ।
ਵਿੱਕੀ ਕੌਸ਼ਲ, ਐਮੀ ਵਿਰਕ, ਅਤੇ ਤ੍ਰਿਪਤੀ ਡਿਮਰੀ ਸਟਾਰਰ, ਕਰਨ ਔਜਲਾ ਦੁਆਰਾ ਗਾਇਆ ਗਿਆ ਫ਼ਿਲਮ ਦਾ ਗੀਤ ‘ਤੌਬਾ ਤੌਬਾ’, ਪਹਿਲਾਂ ਹੀ ਨੌਜਵਾਨਾਂ ਦੀ ਪਸੰਦ ਬਣ ਚੁੱਕਾ ਹੈ, ਬਹੁਤ ਸਾਰੇ ਲੋਕ ਇਸ ਗੀਤ ਤੋਂ ਵਿੱਕੀ ਕੌਸ਼ਲ ਦੀ ਕੋਰੀਓਗ੍ਰਾਫੀ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।




