15.8C Vancouver
ADS

Jul 2, 2024 5:10 PM - Connect Newsroom

ਕਰਨ ਔਜਲਾ ਬਣੇ ਐਪਲ ਮਿਊਜ਼ਿਕ ਦੇ ’ਅੱਪ ਨੈਕਸਟ’ ਪ੍ਰੋਗਰਾਮ ਲਈ ਚੁਣੇ ਗਏ ਪਹਿਲੇ ਪੰਜਾਬੀ ਗਾਇਕ ਤੇ ਭਾਰਤੀ ਕਲਾਕਾਰ

Share On
up-next-for-karan-aujla
This program showcases the journey and aspirations of emerging artists, and being featured in it is a prestigious project for Apple Music. (Photo: Instagram/karanaujla)

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਨਵੀਂ ਈਪੀ ’For Me’ ਨੂੰ ਲੈ ਕੇ ਚਰਚਾ ’ਚ ਹਨ। ਹਾਲ ਹੀ ’ਚ ਕਰਨ ਔਜਲਾ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ। ਕਰਨ ਔਜਲਾ ਨੂੰ ਐਪਲ ਮਿਊਜ਼ਿਕ ਦੇ ’ਅੱਪ ਨੈਕਸਟ’ ਪ੍ਰੋਗਰਾਮ ਲਈ ਚੁਣਿਆ ਗਿਆ ਹੈ।

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਐਪਲ ਮਿਊਜ਼ਿਕ ਦੇ ’ਅੱਪ ਨੈਕਸਟ’ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜੋ ਕਿ ਗਾਇਕ ਦੀ ਕਾਮਯਾਬੀ ਦੇ ਸਫਰ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ।

ਜਾਣਕਾਰੀ ਮੁਤਾਬਕ ਐਪਲ ਮਿਊਜ਼ਿਕ ਨੇ ਆਪਣੇ ’ਅੱਪ ਨੈਕਸਟ’ ਪ੍ਰੋਗਰਾਮ ਲਈ ਪਹਿਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਵਜੋਂ ਕਰਨ ਔਜਲਾ ਨੂੰ ਚੁਣਿਆ ਹੈ। ਇਸ ਪ੍ਰੋਗਰਾਮ ਵਿੱਚ ਕਰਨ ਔਜਲਾ ਨੂੰ ਪ੍ਰਮੁੱਖ ਰੂਪ ਵਿੱਚ ਦਰਸਾਇਆ ਜਾਵੇਗਾ, ਜਿਸ ਵਿੱਚ ਇੱਕ ਛੋਟੀ ਫਿਲਮ ਅਤੇ ਇੰਟਰਵਿਊ ਸ਼ਾਮਲ ਹਨ। ਜਿਹੜੇ ਉਨ੍ਹਾਂ ਦੇ ਸਫ਼ਰ ਅਤੇ ਸੰਗੀਤ ਵਿੱਚ ਭਾਸ਼ਾਈ ਰੁਕਾਵਟਾਂ ਨੂੰ ਤੋੜਨ ਦੇ ਉਨ੍ਹਾਂ ਦੇ ਸਫਨਿਆਂ ਨੂੰ ਹਾਈਲਾਈਟ ਕਰਨਗੇ। ਇਹ ਮਾਣਕ ਕਦਮ ਹੈ ਜੋ ਭਾਰਤੀ ਸੰਗੀਤ ਦੇ ਪੱਧਰ ਨੂੰ ਉੱਚਾ ਕਰਦਾ ਹੈ ਅਤੇ ਨਵੇਂ ਕਲਾਕਾਰਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇਗਾ।

Latest news

sanjay-dutt-announces-khalnayak-returns-sequel-first-look-released
Punjabi

33 ਸਾਲ ਬਾਅਦ 'ਖਲਨਾਇਕ ਰਿਟਰਨਜ਼', ਸੰਜੇ ਦੱਤ ਨੇ ਕੀਤਾ ਨਵੀਂ ਫਿਲਮ ਦਾ ਐਲਾਨ

33 ਸਾਲ ਪਹਿਲਾਂ ਰਿਲੀਜ਼ ਹੋਈ ਸੰਜੇ ਦੱਤ ਦੀ ਮਸ਼ਹੂਰ ਫਿਲਮ 'ਖਲਨਾਇਕ' ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਪਰ ਹੁਣ 33 ਸਾਲਾਂ ਬਾਅਦ ਖਲਨਾਇਕ ਦੀ ਫਿਰ ਵਾਪਸੀ ਹੋਈ ਹੈ। 1993 ਦੀ ਸੁਪਰਹਿੱਟ ਫਿਲਮ 'ਖਲਨਾਇਕ' ਦੇ ਸੀਕਵਲ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕਰ ਦਿੱਤਾ ਹੈ।
teaser-for-late-punjabi-singer-sidhu-moosewalas-song-eyes-on-me-released-online
Punjabi

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਭਾਵੁਕ ਅਤੇ ਉਤਸ਼ਾਹ ਭਰਿਆ ਰਿਹਾ। ਮੂਸੇਵਾਲਾ ਦੀ ਟੀਮ ਵੱਲੋਂ ਅੱਜ ਸਵੇਰੇ ਉਨ੍ਹਾਂ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਰੀ ਕੀਤਾ ਗਿਆ। ਇਸ ਗੀਤ ਦੇ ਟੀਜ਼ਰ ਨੇ ਆਉਂਦਿਆਂ ਹੀ ਡਿਜੀਟਲ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ ਅਤੇ ਮਹਿਜ਼ ਦੋ ਮਿੰਟਾਂ ਵਿੱਚ ਹੀ ਇੰਸਟਾਗ੍ਰਾਮ ’ਤੇ 15,000 ਲਾਈਕਸ ਅਤੇ ਯੂਟਿਊਬ ’ਤੇ 1.2 ਲੱਖ ਤੋਂ ਵੱਧ ਵਿਊਜ਼ ਹਾਸਲ ਕਰ ਲਏ।
court-halts-release-of-punjabi-film-pitt-siyapa-over-copyright-claim
Punjabi

ਸੋਨਮ ਬਾਜਵਾ ਦੀ ਫਿਲਮ ਉਤੇ ਲੱਗੀ ਰੋਕ

ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ 'ਪਿੱਟ ਸਿਆਪਾ' ਇਸ ਸਮੇਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਮੁੱਦੇ ਕਾਰਨ ਫਿਲਮ ਦੀ ਰਿਲੀਜ਼ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ।
punjabi-singer-nachhatar-gill-releases-new-single-duniya
Punjabi

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' ਨੇ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।
a-voice-that-danced-through-generations-falls-silent
Punjabi

A Voice That Danced Through Generations Falls Silent

Legendary singer Asha Bhosle passed away at 92 in Mumbai, leaving behind a musical legacy that redefined Indian cinema. Cremated with full state honours, her final farewell was attended by political leaders and film stars who gathered to celebrate a life steeped in melody. With over 12,000 songs, Asha wasn’t just a singer—she was an experience. While her sister’s voice symbolized purity, Asha carved her own path in the smoky clubs, vibrant dance floors, and playful rhythms of Bollywood. Her voice carried mischief, passion, and life—effortlessly shifting from sultry cabaret tunes to d
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link