Nov 3, 2023 8:56 PM - CONNECT NEWS

ਸੂਤਰਾਂ ਦੇ ਅਨੁਸਾਰ, ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ ਇਨਫੂਲੈਂਸਰ ਉਰਫੀ ਜਾਵੇਦ 'ਤੇ ਇੱਕ ਫਰਜ਼ੀ ਗ੍ਰਿਫਤਾਰੀ ਵੀਡੀਓ ਰਾਹੀਂ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਮਾਮਲਾ ਦਰਜ ਕੀਤਾ ਹੈ।
ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ, "ਪੁਲਿਸ ਵਲੋਂ ਕਥਿਤ ਤੌਰ 'ਤੇ ਅਸ਼ਲੀਲਤਾ ਦੇ ਮਾਮਲੇ ਵਿਚ ਇੱਕ ਔਰਤ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਵਾਇਰਲ ਵੀਡੀਓ ਸੱਚ ਨਹੀਂ ਹੈ।”
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਗੁੰਮਰਾਹਕੁੰਨ ਵੀਡੀਓ 'ਚ ਸ਼ਾਮਲ ਲੋਕਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਕੀਤਾ ਹੈ।




