19.33C Vancouver
ADS

Oct 1, 2024 6:40 PM - Connect Newsroom

ਉਰਮਿਲਾ ਲੈ ਰਹੀ ਹੈ ਤਲਾਕ

Share On
urmila-matondkar-getting-divorced
An anonymous source from a Mumbai court disclosed the news, revealing that Urmila's decision came after careful consideration.(Photo: Instagram/Urmila Matondkar)

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਉਰਮਿਲਾ ਮਾਤੋਂਡਕਰ ਦੇ ਵਿਆਹੁਤਾ ਜੀਵਨ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਹਨ। ਖਬਰਾਂ ਹਨ ਕਿ ਅਦਾਕਾਰਾ ਦਾ ਵਿਆਹ ਟੁੱਟਣ ਦੀ ਕਗਾਰ ’ਤੇ ਹੈ। ਉਹ ਵਿਆਹ ਦੇ ਅੱਠ ਸਾਲ ਬਾਅਦ ਆਪਣੇ ਪਤੀ ਮੋਹਸਿਨ ਅਖਤਰ ਤੋਂ ਤਲਾਕ ਲੈਣ ਜਾ ਰਹੀ ਹੈ। ਖਬਰਾਂ ਹਨ ਕਿ ਉਰਮਿਲਾ ਮਾਤੋਂਡਕਰ ਨੇ ਮੁੰਬਈ ਕੋਰਟ ‘ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। ਉਰਮਿਲਾ ਮਾਤੋਂਡਕਰ ਅਤੇ ਮੋਹਸਿਨ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਮੋਹਸਿਨ ਉਨ੍ਹਾਂ ਤੋਂ 10 ਸਾਲ ਛੋਟਾ ਹੈ।

ਦੋਵਾਂ ਨੇ ਆਪਣੇ ਡੇਟਿੰਗ ਪੀਰੀਅਡ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਸੀ। ਇੱਕ ਮੀਡੀਆ ਰਿਪੋਰਟ ਮੁਤਾਬਕ ਜਦੋਂ ਮੋਹਸਿਨ ਮਾਡਲਿੰਗ ਦੇ ਮੁਸ਼ਕਲ ਦੌਰ ‘ਚ ਸੀ ਤਾਂ ਉਨ੍ਹਾਂ ਦੀ ਮੁਲਾਕਾਤ ਉਰਮਿਲਾ ਮਾਤੋਂਡਕਰ ਨਾਲ ਹੋਈ। ਦੋਵਾਂ ਦੀ ਮੁਲਾਕਾਤ 2014 ‘ਚ ਮਨੀਸ਼ ਮਲਹੋਤਰਾ ਦੀ ਭਤੀਜੀ ਰਿਧੀ ਦੇ ਵਿਆਹ ‘ਚ ਹੋਈ ਸੀ ਅਤੇ ਡਿਜ਼ਾਈਨਰ ਨੇ ਦੋਵਾਂ ਨੂੰ ਇਕੱਠੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।

ਮੋਹਸਿਨ ਦੀ ਮੰਨੀਏ ਤਾਂ ਇਹ ਪਹਿਲੀ ਨਜ਼ਰ ਦਾ ਪਿਆਰ ਸੀ। ਇਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਮਿਲਣ ਲੱਗੇ ਅਤੇ ਹੌਲੀ-ਹੌਲੀ ਰਿਸ਼ਤਾ ਗੂੜ੍ਹਾ ਹੁੰਦਾ ਗਿਆ। ਫਿਰ ਦੋਸਤੀ ਪਿਆਰ ਵਿੱਚ ਬਦਲ ਗਈ। ਮੋਹਸਿਨ ਨੇ ਪਹਿਲਾਂ ਵੀ ਉਰਮਿਲਾ ਮਾਤੋਂਡਕਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਸ਼ੁਰੂ ਵਿਚ ਉਰਮਿਲਾ ਮਾਤੋਂਡਕਰ ਥੋੜ੍ਹੀ ਝਿਜਕੀ, ਪਰ ਮੋਹਸਿਨ ਨੇ ਹਿੰਮਤ ਨਹੀਂ ਹਾਰੀ। ਦੋਵੇਂ ਗੱਲਾਂ-ਬਾਤਾਂ ਕਰਦੇ ਰਹੇ। ਮੋਹਸਿਨ ਉਰਮਿਲਾ ਮਾਤੋਂਡਕਰ ਨੂੰ ਤੋਹਫੇ ਦਿੰਦਾ ਸੀ, ਉਸ ਦੀ ਖਰੀਦਦਾਰੀ ਕਰਦਾ ਸੀ ਅਤੇ ਉਸ ਨੂੰ ਖਾਸ ਮਹਿਸੂਸ ਕਰਵਾਉਂਦਾ ਸੀ। ਫਿਰ ਬਾਅਦ ਵਿੱਚ ਉਰਮਿਲਾ ਮਾਤੋਂਡਕਰ ਵੀ ਵਿਆਹ ਲਈ ਰਾਜ਼ੀ ਹੋ ਗਈ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link