Dec 9, 2021 10:35 PM -

ਬਾਲੀਵੁਡ ਪ੍ਰੋਡਿਊਸਰ ਵਸ਼ੂ ਭਗਨਾਨੀ ਪੰਜਾਬੀ ਸੋਸ਼ੀਓ-ਕਾਮੇਡੀ ਬਣਾ ਰਹੇ ਨੇ ਜਿਸ ਦਾ ਨਾਂ ਏ 'ਸ਼ਾਵਾ ਨੀ ਗਿਰਧਾਰੀ ਲਾਲ'।
ਇਸ ਫ਼ਿਲਮ ਵਿੱਚ ਮੁੱਖ ਰੋਲ ਗਿੱਪੀ ਗਰੇਵਾਲ ਦਾ ਹੈ।ਪੰਜਾਬੀ ਸਿਨਮਾ ਜਗਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਫ਼ਿਲਮ 52 ਮਸ਼ਹੂਰ ਪੰਜਾਬੀ ਫ਼ਿਲਮ ਅਦਾਕਾਰਾਂ ਨੂੰ ਪਰਦੇ 'ਤੇ ਇਕੱਠਿਆਂ ਪੇਸ਼ ਕਰ ਰਹੀ ਹੈ।
ਫਿਲਮ ਦੀ ਸਟਾਰਕਾਸਟ ਵਿੱਚ ਸ਼ਾਮਲ ਕੁਝ ਕੁ ਨਾਂ ਹਨ... ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਨਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਸੁਰੀਲੀ ਗੌਤਮ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹਨੀ ਮੱਟੂ ਅਤੇ ਰਘਬੀਰ ਬੋਲੀ।
ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਵੀ ਫ਼ਿਲਮ ਵਿਚ ਇਕ ਵਿਸ਼ੇਸ਼ ਰੋਲ ਅਦਾ ਕਰ ਰਹੀ ਹੈ।ਇਸ ਫ਼ਿਲਮ ਦੇ ਨਿਰਮਾਤਾ ਵਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਸਮੇਤ ਗਿੱਪੀ ਗਰੇਵਾਲ ਹਨ।ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਅਤੇ ਓਮ ਜੀ ਸਟਾਰ ਸਟੂਡੀਓਜ਼ ਦੇ ਬੈਨਰ ਹੇਠ ਬਣ ਰਹੀ ਹੈ।
ਇਹ ਫਿਲਮ ਇਸੇ ਵਰ੍ਹੇ 17 ਦਸੰਬਰ ਨੂੰ ਥੀਏਟਰਜ਼ ਵਿੱਚ ਧੁੰਮਾਂ ਪਾਵੇਗੀ।




