8.87C Vancouver
ADS

Dec 6, 2024 3:21 PM - Connect Newsroom

ਐਮੀ ਐਵਾਰਡਜ਼ ’ਚ ਵੀਰ ਦਾਸ ਦਾ ਕਮਾਲ

Share On
vir-das-shines-at-emmy-awards
Vir opened his monologue with a clever jab at immigration, saying, "It is very good to be here completely legally.(Photo: Instagram/virdas)

ਉੱਘੇ ਕਾਮੇਡੀਅਨ ਅਤੇ ਬਾਲੀਵੁੱਡ ਅਭਿਨੇਤਾ ਵੀਰ ਦਾਸ ਨੇ ਐਮੀ ਐਵਾਰਡਜ਼ ’ਚ ਕਮਾਲ ਕਰ ਦਿਖਾਇਆ। ਵੀਰ ਦਾਸ ਪਹਿਲਾ ਅਜਿਹਾ ਭਾਰਤੀ ਬਣ ਗਿਆ ਜਿਸ ਨੇ ਪਿਛਲੇ ਦਿਨੀਂ ਹੋਏ ਕੌਮਾਂਤਰੀ ਐਮੀ ਐਵਾਰਡਜ਼ ਦੀ ਮੇਜ਼ਬਾਨੀ ਕੀਤੀ ਅਤੇ ਇਸ ਤਰ੍ਹਾਂ ਇਕ ਨਵਾਂ ਇਤਿਹਾਸ ਸਿਰਜਿਆ।

ਆਪਣੀ ਤੇਜ਼ ਬੁੱਧੀ ਅਤੇ ਕਮਾਲ ਦੇ ਹਸਾਉਣੇ ਸੁਭਾਅ ਲਈ ਜਾਣੇ ਜਾਂਦੇ ਵੀਰ ਦਾਸ ਨੇ ਪਹਿਲਾਂ ਹੀ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕਰ ਲਈ। ਜਦੋਂ ਪਿਛਲੇ ਸਾਲ ਉਸ ਦੇ ਨੈੱਟਫਿਲਕਸ ’ਤੇ ਦਿਖਾਏ ਗਏ ਕਾਮੇਡੀ ਸ਼ੋਅ ਵੀਰ ਦਾਸ ਲਈ ਲੈਂਡਿੰਗ ਪਹਿਲਾਂ ਕੌਮਾਂਤਰੀ ਐਮੀ ਐਵਾਰਡ ਮਿਲਿਆ।

ਇਸ ਸਨਮਾਨ ਨੂੰ ਉਸ ਦੇ ਹਿੱਟ ਸ਼ੋਅ ਡੇਅਰੀ ਗਿਲ ਸੀਜ਼ਨ 3 ਨਾਲ ਸਾਂਝਾ ਕੀਤਾ। ਐਮੀ ਐਵਾਰਡ ਨਾਈਟ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਵੀਰ ਦਾਸ ਨੇ ਸੋਸ਼ਲ ਮੀਡੀਆ ’ਤੇ ਆਪਣੇ ਕੁਝ ਮੋਨੋਲੋਗ ਸਾਂਝੇ ਕੀਤੇ। ਉਸ ਨੇ ਆਪਣੀਆਂ ਕਮਾਲ ਦੀਆਂ ਵਿਅੰਗਾਤਮਕ ਟਿੱਪਣੀਆਂ ਨਾਲ ਦਰਸ਼ਕਾਂ ਦੇ ਢਿੱਡੀ ਪੀੜਾ ਪਾ ਦਿੱਤੀਆਂ, ਕਿਉਂਕਿ ਉਹ ਸੰਸਾਰ ਦੇ ਮਸਲਿਆਂ ਨੂੰ ਬੜੇ ਹਾਸੇ ਨਾਲ ਪਰੋ ਦਿੰਦਾ ਹੈ।

Latest news

fawad-khan-atif-aslam-rahat-fateh-ali-khans-instagram-account-blocked-in-india
Punjabi

ਫਵਾਦ ਖਾਨ,ਆਤਿਫ ਅਸਲਮ ਅਤੇ ਰਾਹਤ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ 'ਚ ਬੰਦ

ਇੰਸਟਾਗ੍ਰਾਮ ਨੇ ਭਾਰਤ 'ਚ ਕਈ ਪ੍ਰਮੁੱਖ ਪਾਕਿਸਤਾਨੀ ਹਸਤੀਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ 'ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ, ਗਾਇਕ ਆਤਿਫ ਅਸਲਮ ਅਤੇ ਰਾਹਤ ਫਤਿਹ ਅਲੀ ਖਾਨ ਦੇ ਇੰਸਟਾਗ੍ਰਾਮ ਅਕਾਉਂਟ ਤੱਕ ਵੀ ਪਹੁੰਚ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਹਿਲਗਾਮ 'ਚ ਹੋਏ ਇਕ ਅੱਤਵਾਦੀ ਹਮਲੇ 'ਚ 26 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਉਸ ਹਮਲੇ ਤੋਂ ਪਿਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਤਣਾਅ ਵਿੱਚ ਭਾਰਤ ਵਲੋਂ ਅਜਿਹੇ ਕਈ ਕਦਮ ਚੁੱਕੇ ਗਏ, ਜਿਨ੍ਹਾਂ 'ਚ ਪਾਕਿਸਤਾਨ ਦੀਆਂ ਪ੍ਰਮੁੱਖ ਹਸਤੀਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ। ਪਿਛਲੇ ਦਿਨੀਂ ਹਾਨੀਆ ਆਮਿਰ, ਮਾਹਿਰਾ ਖਾਨ ਨਾਲ ਸੰਬੰਧਿਤ ਪ੍ਰੋਫਾਈਲ ਨੂੰ ਵੀ ਬਲਾਕ ਕਰ ਦਿੱਤਾ ਗਿਆ ਸੀ।
diljit-dosanjh-jackson-wang-collaborate
Punjabi

ਦਿਲਜੀਤ ਦੋਸਾਂਝ ਅਤੇ ਜੈਕਸਨ ਵਾਂਗ ਦੇਣਗੇ ਸਾਂਝੀ ਪੇਸ਼ਕਾਰੀ

ਪੰਜਾਬੀ ਪੋਪ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਕੌਮਾਂਤਰੀ ਪੋਪ ਸਟਾਰ ਜੈਕਸਨ ਵਾਂਗ ਸੰਗੀਤ ਦੇ ਖੇਤਰ 'ਚ ਇਕੱਠੀ ਪੇਸ਼ਕਾਰੀ ਦੇਣ ਲਈ ਤਿਆਰੀ ਕਰ ਰਹੇ ਹਨ। ਅਜਿਹੀਆਂ ਖਬਰਾਂ ਹਨ ਕਿ ਇਹ ਦੋਵੇਂ ਪੋਪਸਟਾਰ 9 ਮਈ ਨੂੰ ਇਕ ਸਾਂਝੀ ਪੇਸ਼ਕਾਰੀ ਰਾਹੀਂ ਸਰੋਤਿਆਂ ਦੇ ਸਾਹਮਣੇ ਹੋਣਗੇ। ਇਸ ਸਾਂਝ ਨਾਲ ਏਸ਼ੀਆ ਦੇ 2 ਵੱਡੇ ਪ੍ਰਭਾਵਸ਼ਾਲੀ ਕਲਾਕਾਰ ਇਕਜੁੱਟ ਹੋ ਜਾਣਗੇ।
shah-rukh-khans-hollywood-debut
Punjabi

ਬਾਲੀਵੁੱਡ ਦੇ ਮੇਗਾ ਸਟਾਰ ਸ਼ਾਹਰੁਖ ਖਾਨ ਜਲਦੀ ਹੀ ਹਾਲੀਵੁੱਡ 'ਚ ਕਰਨਗੇ ਐਂਟਰੀ

ਇਸ ਤਰ੍ਰਾਂ ਦੀਆਂ ਖਬਰਾਂ ਚਰਚਾ 'ਚ ਹਨ ਕਿ ਸ਼ਾਹਰੁਖ ਖਾਨ ਮਾਰਵਲ ਸਟੂਡੀਓ ਦੇ ਨਾਲ ਆਪਣੀ ਹਾਲੀਵੁੱਡ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਸਾਰ ਭਰ ਦੇ ਉਸ ਦੇ ਪ੍ਰਸ਼ੰਸਕ ਵੱਡੀਆਂ ਉਮੀਦਾਂ ਦਾ ਪ੍ਰਗਟਾਵਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਤਰ੍ਰਾਂ ਦੇ ਅੰਦਾਜ਼ਿਆਂ ਨੇ ਤੇਜ਼ੀ ਫੜ੍ਹ ਲਈ ਹੈ ਕਿ ਖਾਨ ਦੀ ਮਾਰਵਲ ਸਟੂਡ਼ੀਓ ਨਾਲ ਸਾਂਝ ਦਾ ਆਰੰਭ ਹੋਣ ਜਾ ਰਿਹਾ ਹੈ।
wamiqa-gabbi-from-chandigarh-to-mumbai
Punjabi

ਵਾਮਿਕਾ ਗੱਬੀ (ਚੰਡੀਗੜ੍ਹ ਤੋਂ ਮੁੰਬਈ ਤੱਕ)

Jasmine Singh
instagram-accounts-of-many-pakistani-actors-blocked-in-india
Punjabi

ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਹੋਏ ਬੈਨ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹਮਲੇ ਦੇ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੋਦੀ ਸਰਕਾਰ ਨੇ ਡਿਜੀਟਲ ਸਟ੍ਰਾਈਕ ਕੀਤੀ ਹੈ। ਭਾਰਤ ਸਰਕਾਰ ਨੇ ਬੀਤੀ ਰਾਤ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤੇ। ਜਿਹੜੇ ਕਲਾਕਾਰਾਂ ਦੇ ਅਕਾਊਂਟ ‘ਤੇ ਰੋਕ ਲਗਾਈ ਗਈ ਹੈ ਉਨ੍ਹਾਂ ਵਿਚ ਮਾਹਿਰਾ ਖਾਨ ਤੇ ਇੰਫਲੂਏਂਸਰ ਹਨੀਆ ਆਮਿਰ ਸ਼ਾਮਲ ਹਨ।
ADS

Related News

post card alt

ਫਵਾਦ ਖਾਨ,ਆਤਿਫ ਅਸਲਮ ਅਤੇ ਰਾਹਤ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ 'ਚ ਬੰਦ

ਇੰਸਟਾਗ੍ਰਾਮ ਨੇ ਭਾਰਤ 'ਚ ਕਈ ਪ੍ਰਮੁੱਖ ਪਾਕਿਸਤਾਨੀ ਹਸਤੀਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ 'ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ, ਗਾਇਕ ਆਤਿਫ ਅਸਲਮ ਅਤੇ ਰਾਹਤ ਫਤਿਹ ਅਲੀ ਖਾਨ ਦੇ ਇੰਸਟਾਗ੍ਰਾਮ ਅਕਾਉਂਟ ਤੱਕ ਵੀ ਪਹੁੰਚ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਹਿਲਗਾਮ 'ਚ ਹੋਏ ਇਕ ਅੱਤਵਾਦੀ ਹਮਲੇ 'ਚ 26 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਉਸ ਹਮਲੇ ਤੋਂ ਪਿਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਤਣਾਅ ਵਿੱਚ ਭਾਰਤ ਵਲੋਂ ਅਜਿਹੇ ਕਈ ਕਦਮ ਚੁੱਕੇ ਗਏ, ਜਿਨ੍ਹਾਂ 'ਚ ਪਾਕਿਸਤਾਨ ਦੀਆਂ ਪ੍ਰਮੁੱਖ ਹਸਤੀਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ। ਪਿਛਲੇ ਦਿਨੀਂ ਹਾਨੀਆ ਆਮਿਰ, ਮਾਹਿਰਾ ਖਾਨ ਨਾਲ ਸੰਬੰਧਿਤ ਪ੍ਰੋਫਾਈਲ ਨੂੰ ਵੀ ਬਲਾਕ ਕਰ ਦਿੱਤਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link