May 30, 2024 6:34 PM - Connect Newsroom

ਪੰਜਾਬੀ ਫਿਲਮ ਦੇ ਨਿਰਮਾਤਾ ਜਗਦੀਪ ਸਿੱਧੂ ‘ਕਿਸਮਤ, ‘ਮੋਹ’ ਅਤੇ ‘ਸੁਫਨਾ’ ਵਰਗੀਆਂ ਫਿਲਮਾਂ ’ਚ ਆਪਣੀ ਚੰਗੀ ਪਛਾਣ ਲਈ ਜਾਣੇ ਜਾਂਦੇ ਹਨ। ‘ਦਿ ਜਗਦੀਪ ਸਿੱਧੂ ਸ਼ੋਅ’ ਨਾਲ ਇੱਕ ਟਾਕ ਸ਼ੋਅ ਹੋਸਟ ਵਜੋਂ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਜਗਦੀਪ ਨੇ ਹਾਲ ਹੀ ਵਿੱਚ ਅਭਿਨੇਤਾ ਰਾਜਕੁਮਾਰ ਦੀ ਫਿਲਮ ‘ਸ੍ਰੀਕਾਂਤ’ ਦੀ ਕਹਾਣੀ ਲਿਖੀ ਹੈ।
ਜਾਣਕਾਰੀ ਮੁਤਾਬਿਕ 6 ਜੁਲਾਈ ਨੂੰ ਪਿਟਾਰਾ ਟੀਵੀ ’ਤੇ ਇਹ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਆਪਣੀ ਆਉਣ ਵਾਲੀ ਫਿਲਮ ‘ਜੱਟ ਐਂਡ ਜੂਲੀਅਟ 3’ ਦੇ ਨਾਲ-ਨਾਲ ਟਾਕ ਸ਼ੋਅ ਦੇ ਹੋਸਟ ਵਜੋਂ ਦਿਖਾਈ ਦੇਣਗੇ ਤੇ ਦਰਸ਼ਕ ਉਨ੍ਹਾਂ ਦੀ ਫਿਲਮ ਅਤੇ ਟਾਕ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।




