May 17, 2024 3:41 PM - Connect Newsroom

ਵਿਸ਼ਵ ਪ੍ਰਸਿੱਧ ਅਤੇ ਸਭ ਤੋਂ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ 77ਵੇਂ ਸਾਲਾਨਾ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ’ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਕਾਨਸ 2024 ਦੀਆਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਹਨ। ਐਸ਼ਵਰਿਆ ਰਾਏ ਨੇ ਜਿਵੇਂ ਹੀ ਰੈੱਡ ਕਾਰਪੇਟ ’ਤੇ ਗ੍ਰੈਂਡ ਐਂਟਰੀ ਕੀਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਲੁੱਕ ’ਤੇ ਟਿਕ ਗਈਆਂ।
ਇੱਕ ਹੱਥ ਵਿੱਚ ਫਰੈਕਚਰ ਹੋਣ ਦੇ ਬਾਵਜੂਦ, ਐਸ਼ਵਰਿਆ ਰਾਏ ਬੱਚਨ ਰੈੱਡ ਕਾਰਪੇਟ ’ਤੇ ਪੂਰੀ ਤਰ੍ਹਾਂ ਆਤਮ-ਵਿਸ਼ਵਾਸ ਨਾਲ ਦਿਖਾਈ ਦਿੱਤੀ ਅਤੇ ਇੱਕ ਹੀ ਝਟਕੇ ਵਿੱਚ ਮੇਲਾ ਲੁੱਟ ਲਿਆ। ਇੱਕ ਸਾਬਕਾ ਮਿਸ ਵਰਲਡ ਅਤੇ ਲੋਰੀਅਲ ਪੈਰਿਸ ਦੀ ਬ੍ਰਾਂਡ ਅੰਬੈਸਡਰ ਦੇ ਤੌਰ ’ਤੇ, ਐਸ਼ਵਰਿਆ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਫੈਸਟੀਵਲ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕੀਤਾ ਹੈ।




