Oct 24, 2024 4:43 PM - Connect Newsroom

ਗੈਂਗਸਟਰ ਲਾਰੈਂਸ ਬਿਸ਼ਨੋਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਜੋ ਸਿਆਸਤਦਾਨ ਬਾਬਾ ਸਿੱਦੀਕ ਦੇ ਕਤਲ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਨਵੀਆਂ ਧਮਕੀਆਂ ਜਾਰੀ ਕਰ ਰਿਹਾ ਹੈ।ਜਾਨੀ ਫਾਇਰ ਫੌਕਸ ਫਿਲਮ ਪ੍ਰੋਡਕਸ਼ਨ ਹਾਊਸ ਜਲਦ ਹੀ ਭਾਰਤੀ ਦਰਸ਼ਕਾਂ ਲਈ ਇਕ ਹੋਰ ਧਮਾਕੇਦਾਰ ਵੈੱਬ ਸੀਰੀਜ਼ ਲੈ ਕੇ ਆ ਰਿਹਾ ਹੈ, ਜਿਸ ਦਾ ਟਾਈਟਲ ‘ਲਾਰੈਂਸ - ਏ ਗੈਂਗਸਟਰ ਸਟੋਰੀ’ ਹੋਵੇਗਾ।
ਇਸ ਵੈੱਬ ਸੀਰੀਜ਼ ਦਾ ਸਿਰਲੇਖ ਅਧਿਕਾਰਤ ਤੌਰ ‘ਤੇ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਦੁਆਰਾ ਅਲਾਟ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ ਬਦਨਾਮ ਗੈਂਗਸਟਰ ਲਾਰੇਂਸ ਵਿਸ਼ਨੋਈ ਦੀ ਜ਼ਿੰਦਗੀ ‘ਤੇ ਆਧਾਰਿਤ ਹੋਵੇਗੀ, ਜੋ ਹਾਲ ਹੀ ‘ਚ ਕਈ ਵਿਵਾਦਿਤ ਘਟਨਾਵਾਂ ‘ਚ ਸ਼ਾਮਲ ਹੈ।
ਦੱਸ ਦੇਈਏ ਕਿ ਮੌਜੂਦਾ ਸਮੇਂ ‘ਚ ਫਾਇਰ ਫੌਕਸ ਪ੍ਰੋਡਕਸ਼ਨ ਹਾਊਸ, ਜੋ ਕਿ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ, ਲਾਰੇਂਸ ਬਿਸ਼ਨੋਈ ‘ਤੇ ਆਧਾਰਿਤ ਇਸ ਸੀਰੀਜ਼ ਰਾਹੀਂ ਦਰਸ਼ਕਾਂ ਦੇ ਸਾਹਮਣੇ ਇੱਕ ਰੋਮਾਂਚਕ ਅਤੇ ਯਥਾਰਥਵਾਦੀ ਕਹਾਣੀ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਆਪਣੇ ਅਪਰਾਧਾਂ ਲਈ ਬਹੁਤ ਮਸ਼ਹੂਰ ਹਨ।
ਇਸ ਪ੍ਰੋਡਕਸ਼ਨ ਹਾਊਸ ਨੇ ਇਸ ਤੋਂ ਪਹਿਲਾਂ ਉਦੈਪੁਰ ਦੇ ਦਰਜ਼ੀ ਕਨ੍ਹਈਆ ਲਾਲ ਸਾਹੂ ਦੇ ਕਤਲ ਕੇਸ ‘ਤੇ ਆਧਾਰਿਤ ‘ਏ ਟੇਲਰ ਮਰਡਰ ਸਟੋਰੀ’ ਅਤੇ ਸੀਮਾ ਹੈਦਰ ਅਤੇ ਸਚਿਨ ਦੀ ਵਿਲੱਖਣ ਕਹਾਣੀ ‘ਤੇ ਆਧਾਰਿਤ ‘ਕਰਾਚੀ ਤੋਂ ਨੋਇਡਾ’ ਫਿਲਮਾਂ ਦਾ ਐਲਾਨ ਕੀਤਾ ਹੈ।




