8.14C Vancouver
ADS

Dec 4, 2024 7:32 PM - Connect Newsroom

ਕਮਾਲ ਦਾ ਹਾਊਸ ਫੁੱਲ

Share On
what-a-housefull
At the helm of the film are Akshay Kumar and Riteish Deshmukh, who have been part of every Housefull movie since its inception. (Photo: Facebook/Akshay Kumar)

‘ਹਾਊਸ ਫੁੱਲ 5’ ਨੂੰ ਲੈ ਕੇ ਉਤਸ਼ਾਹ ਅਤੇ ਜੋਸ਼ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਜਦੋਂਕਿ ਇਸ ਦੀ ਟੀਮ ਅੰਤਿਮ ਪੜਾਅ ਦੀ ਸ਼ੂਟਿੰਗ ਲਈ ਪੂਰੀ ਤਿਆਰੀ ਨਾਲ ਜੁੱਟ ਗਈ ਹੈ। ਕਾਮੇਡੀ ਭਰਪੂਰ ਇਸ ਫਿਲਮ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ’ਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ ਮੁੱਖ ਪ੍ਰਮੱਖ ਭੂਮਿਕਾਵਾਂ ਨਿਭਾਅ ਰਹੇ ਹਨ, ਜਿਹੜੇ ਕਿ ਹਾਊਸ ਫੁੱਲ ਨਾਂਅ ਵਾਲੀਆਂ ਫਿਲਮਾਂ ਨਾਲ ਜੁੜੇ ਰਹੇ ਹਨ।

ਇਸ ਜੋੜੀ ਤੋਂ ਇਲਾਵਾ ਫਿਲਮ ’ਚ ਅਭਿਸ਼ੇਕ ਬਚਨ, ਫਰਦੀਨ ਖਾਨ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ, ਸੰਜੇ ਦੱਤ, ਜੈਕੀ ਸ਼ਰਾਫ, ਨਾਨਾ ਪਾਟੇਕਰ, ਚੰਕੀ ਪਾਂਡੇ ਆਦਿ ਸ਼ਾਮਲ ਹਨ। ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਅਧੀਨ ਬਣਨ ਵਾਲੀ ‘ਹਾਊਸ ਫੁੱਲ 5’ ਨਵਾਂ ਇਤਿਹਾਸ ਸਿਰਜੇਗੀ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਕਾਮੇਡੀ ਭਰਪੂਰ ਇਸ ਫਿਲਮ ਦੀ ਸ਼ੂਟਿੰਗ ਵੱਖ-ਵੱਖ ਥਾਂਵਾਂ ’ਤੇ ਕੀਤੀ ਗਈ ਹੈ। ਇਸ ਦੀ ਸਟਾਰ ਕਾਸਟ ਲੰਡਨ ਤੋਂ ਫਰਾਸ ਸਪੇਨ ਅਤੇ ਵਾਪਸ ਇੰਗਲੈਂਡ ਦੀ ਯਾਤਰਾ ਕਰਦੀ ਦਿਖਾਈ ਦੇਵੇਗੀ। ਫਿਲਮ ਦੇ 6 ਜੂਨ 2025 ਨੂੰ ਰਿਲੀਜ਼ ਹੋਣ ਦੀਆ ਖਬਰਾਂ ਹਨ।

Latest news

something-has-shifted-bollywood-steps-up-for-a-flooded-punjab
Punjabi

ਪੰਜਾਬ ਦੇ ਹੜ੍ਹ ਪੀੜਤਾਂ ਲਈ ਬਾਲੀਵੁੱਡ ਨੇ ਵਧਾਏ ਕਦਮ

ਬਾਲੀਵੁੱਡ ਨੇ ਅਕਸਰ ਪੰਜਾਬ ਨੂੰ ਜਾਨਦਾਰ ਸੰਗੀਤ ਰੰਗ-ਬਰੰਗੇ ਸਭਿੱਆਚਾਰ ਅਤੇ ਵੱਡੀ ਊਰਜਾ ਵਾਲੀ ਮੌਜੂਦਗੀ ਵਾਸਤੇ ਆਪਣਾ ਪ੍ਰੇਰਣਾ ਸਰੋਤ ਮੰਨਿਆ ਹੈ। ਫਿਲਮ ਇੰਡਸਟਰੀ ਨੇ ਅੱਜ ਜੋ ਪੰਜਾਬ ਦਾ ਰੂਪ ਦੇਖਿਆ ਹੈ ਉਹ ਬੜਾ ਦੁਖਦਾਇਕ ਅਤੇ ਤ੍ਰਾਸਦੀ ਵਾਲਾ ਹੈ। ਹੜ੍ਹਾਂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਪੂਰੇ ਪਿੰਡ ਡੁੱਬ ਗਏ, ਘਰ ਰੁੜ ਗਏ, ਪਰਿਵਾਰ ਬੇਘਰ ਹੋ ਗਏ ਅਤੇ ਫਸਲਾਂ ਤਬਾਹ ਹੋ ਗਈਆਂ। ਇਹੋ ਕਾਰਨ ਹੈ ਕਿ ਫਿਲਮ ਨਗਰੀ ਦੇ ਬਹੁਤ ਸਾਰੇ ਲੋਕ ਅੱਜ ਪੰਜਾਬ ਦਾ ਦੁਖ-ਸੁੱਖ ਵੰਡਾਉਣ ਲਈ ਅੱਗੇ ਵਧੇ ਹਨ।
diljit-dosanjh-zomato-and-the-punjabi-diaspora-unite-for-punjab-flood-relief
Punjabi

ਦਿਲਜੀਤ ਦੌਸਾਂਝ ਵੀ ਆਪਣੇ ਸਾਥੀਆਂ ਸਮੇਤ ਹੜ੍ਹ ਪੀੜਤਾਂ ਲਈ ਯਤਨਸ਼ੀਲ

ਕੌਮਾਂਤਰੀ ਪੱਧਰ 'ਤੇ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧੀ ਖੱਟਣ ਵਾਲੇ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ ਵਿੱਚ ਚੱਲ ਰਹੇ ਆਪਣੇ ਸਟੇਜ ਪ੍ਰੋਗਰਾਮਾਂ ਦੌਰਾਨ ਆਪਣੇ ਦਿਲ 'ਚੋਂ ਪੰਜਾਬ ਦੇ ਹੜ੍ਹ ਦਾ ਦਰਦ ਨਹੀਂ ਵਿਸਾਰਿਆ। ਉਸ ਨੇ ਆਪਣੀ ਟੀਮ ਅਤੇ ਸਾਂਝ ਫਾਊਡੇਸ਼ਨ ਨਾਲ ਮਿਲ ਕੇ ਪੀੜਤਾਂ ਲਈ ਵੱਡੇ ਯਤਨ ਕੀਤੇ ਹਨ। ਦਿਲਜੀਤ ਅਤੇ ਉਸ ਦੀ ਫਾਊਂਡੇਸ਼ਨ ਨੇ ਬਹੁਤ ਸਾਰੇ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਇਸ ਸਾਰੇ ਕੰਮ ਦੀ ਦੇਖ-ਰੇਖ ਉਸ ਦੀ ਮੈਨੇਜਰ ਸੋਨਾਲੀ ਸਿੰਘ ਕਰ ਰਹੀ ਹੈ।
karan-aujla-to-feature-on-the-jimmy-fallon-show-a-proud-moment-for-punjabis-worldwide
Punjabi

ਕਰਨ ਔਜਲਾ 9 ਸਤੰਬਰ ਦੇ 'ਜਿੰਮੀ ਫੈਲੋਨ ਸ਼ੋਅ' ਵਿੱਚ ਦੇਣਗੇ ਪੇਸ਼ਕਾਰੀ

ਪ੍ਰਸਿੱਧ ਗਾਇਕ ਕਰਨ ਔਜਲਾ ਨੇ 9 ਸਤੰਬਰ ਨੂੰ ਹੋਣ ਵਾਲੇ 'ਜਿੰਮੀ ਫੈਲੋਨ ਸ਼ੋਅ' ਵਿੱਚ ਆਪਣੀ ਪੇਸ਼ਕਾਰੀ ਲਈ ਮੁਕੰਮਲ ਤਿਆਰੀ ਕਰ ਲਈ ਹੈ। ਇਹ ਦੁਨੀਆ ਭਰ ਦੇ ਪੰਜਾਬੀਆਂ ਲਈ ਇਕ ਮਾਣ ਮੱਤਾ ਪਲ ਹੋਵੇਗਾ ਕਿ ਪੰਜਾਬ ਦਾ ਇਕ ਕਲਾਕਾਰ ਇੰਨੇ ਵੱਡੇ ਸ਼ੋਅ ਵਿੱਚ ਦਰਸ਼ਕਾਂ ਦੇ ਸਾਵੇਂ ਮੰਚ 'ਤੇ ਮੌਜੂਦ ਹੋਵੇਗਾ। ਕਰਨ ਔਜਲਾ ਜੋ ਕਿ ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਿਤ ਹੈ ਅਤੇ ਹੁਣ ਕੈਨੇਡਾ ਦੇ ਸਰੀ ਵਿੱਚ ਵਸਿਆ ਹੋਇਆ ਹੈ। ਸਿਰਫ ਇਕ ਸੰਗੀਤਕਾਰ ਨਹੀਂ ਸਗੋਂ ਇਕ ਬੜੀ ਦਿਲਕਸ਼ ਅਵਾਜ਼ ਦਾ ਮਾਲਕ ਵੀ ਹੈ।
punjab-floods-devastate-lives-as-film-releases-take-a-backseat
Punjabi

ਪੰਜਾਬ ਦੇ ਭਿਆਨਕ ਹੜ੍ਹਾਂ ਕਾਰਨ ਫਿਲਮਾਂ ਦੀ ਰਿਲੀਜ਼ ਹੋਈ ਮੁਲਤਵੀ

ਪੰਜਾਬ ਵਿੱਚ ਇਨ੍ਹੀਂ ਦਿਨੀਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਦਾ ਅਸਰ ਭਾਰਤ ਦੇ ਨਾਲ-ਨਾਲ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦਰਮਿਆਨ ਵੀ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਉਦਯੋਗ ਨਾਲ ਜੁੜੀਆਂ ਕਈ ਚਰਚਿਤ ਸ਼ਖਸੀਅਤਾਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਮੈਦਾਨ ਵਿੱਚ ਨਿੱਤਰੀਆਂ ਹਨ। ਇਸ ਦੇ ਨਤੀਜੇ ਵਜੋਂ ਕੁਝ ਫਿਲਮਾਂ ਦੇ ਰਿਲੀਜ਼ ਦੀਆਂ ਤਾਰੀਖਾਂ ਹੁਣ ਬਦਲ ਦੇ ਅੱਗੇ ਕੀਤੀਆਂ ਜਾ ਰਹੀਆਂ ਹਨ।
diljit-dosanjh-steps-away-from-no-entry-sequel-amid-busy-schedule
Punjabi

ਦਿਲਜੀਤ ਦੋਸਾਂਝ ਨੇ ਰੁਝੇਵਿਆਂ ਕਾਰਨ ਨੌਂ ਐਂਟਰੀ ਦੇ ਸੀਕਵਲ ਤੋਂ ਪਿੱਛੇ ਹਟਾਏ ਪੈਰ

ਚਰਚਿਤ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨੌਂ ਐਂਟਰੀ ਸੀਕਵਲ ਨੂੰ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਨੀਸ ਬਜ਼ਮੀ ਵਲੋਂ ਨਿਰਦੇਸ਼ਕ ਅਤੇ ਬੋਨੀ ਕਪੂਰ ਦੇ ਨਿਰਮਾਣ ਅਧੀਨ ਬਣਨ ਵਾਲੀ ਫਿਲਮ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link