Feb 3, 2022 11:39 PM - Jasmine Singh

ਪੰਜਾਬੀ ਗਾਇਕ ਅਦਾਕਾਰ ਪਰਮੀਸ਼ ਵਰਮਾ ਜਲਦੀ ਹੀ ਬਿੱਗ ਬੌਸ14 ਫੇਮ ਨਿੱਕੀ ਤੰਬੋਲੀ ਨਾਲ ਇਕ ਮਿਊਜਿ਼ਕ ਟ੍ਰੈਕ ਵਿਚ ਨਜ਼ਰ ਆਉਣ ਜਾ ਰਿਹਾ ਹੈ।
ਇਹ ਦੋਵੇਂ 'ਬਹਿਰੀ ਦੁਨੀਆ' ਗੀਤ ਦੇ ਮਿਊਜਿ਼ਕ ਵੀਡੀਓ ਵਿਚ ਨਜ਼ਰ ਆਉਣਗੇ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਫ਼ਸਾਨਾ ਖ਼ਾਨ ਅਤੇ ਸਾਜ਼ ਨੇ।
ਟੀਮ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਗੀਤ ਨੂੰ ਕਲਮਬੱਧ ਕੀਤਾ ਹੈ ਪ੍ਰੀਤ ਸੁੱਖ ਅਤੇ ਜਦਕਿ ਸੰਗੀਤ ਵਿਚ ਪਰੋਇਆ ਹੈ ਸ਼ੈਵ ਨੇ ਜਦਕਿ ਵੀਡੀਓ ਨਿਰਦੇਸ਼ਨ ਸਾਵੀਓ ਸੰਧੂ ਨੇ ਦਿੱਤਾ ਹੈ।




