May 17, 2024 1:59 PM - Connect Newsroom

ਪੰਜਾਬੀ ਮਨੋਰੰਜਨ ਉਦਯੋਗ ਇਨ੍ਹੀਂ ਦਿਨੀਂ ਸਿਆਸੀ ਰੈਲੀਆਂ ’ਚ ਸਰਗਰਮ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਪਿਛਲੇ ਦਿਨੀਂ ਕਰਮਜੀਤ ਅਨਮੋਲ ਦੀ ਹਿਮਾਇਤ ’ਚ ਇਕ ਰੈਲੀ ’ਚ ਪੁੱਜੇ ਸਨ। ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਸਿਆਸੀ ਪਿੜ ’ਚ ਉਤਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਟਿਕਟ ਤੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਹਨ।
ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰਾ ਮੈਂਡੀ ਤੱਖੜ ਅਤੇ ਅਦਾਕਾਰ ਕਰਤਾਰ ਚੀਮਾ ਵੀ ਕਰਮਜੀਤ ਅਨਮੋਲ ਦੇ ਹੱਕ ’ਚ ਆਪਣੀ ਹਿਮਾਇਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਰਮਜੀਤ ਅਨਮੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੂੜਾ ਮਿੱੱਤਰ ਹੈ ਅਤੇ ਉਨ੍ਹਾਂ ਦਾ ਦੋਸਤਾਨਾ ਦੋਹਾਂ ਦੇ ਕਾਮੇਡੀ ਸ਼ੋਆਂ ਵਾਲੇ ਦਿਨ ਤੋਂ ਚੱਲਿਆ ਆ ਰਿਹਾ ਹੈ। ਮਨੋਰੰਜਨ ਜਗਤ ਦੇ ਹੋਰ ਵੀ ਕਈ ਚਿਹਰੇ ਕਰਮਜੀਤ ਅਨਮੋਲ ਦੀਆਂ ਰੈਲੀਆਂ ’ਚ ਅਕਸਰ ਨਜ਼ਰ ਆਉਂਦੇ ਹਨ।




