17.31C Vancouver
ADS

Sep 15, 2025 1:05 PM - Connect Newsroom

ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯਤਨਸ਼ੀਲ ਹਨ ਖਾਨ ਸਾਬ੍ਹ

Share On
when-fame-meets-responsibility-khan-saabs-surrey-visit-sheds-light-on-punjab-flood-relief-efforts
Among those stepping forward are not only charitable groups but also public figures who are using their platforms to raise awareness and gather aid.

ਪੰਜਾਬ ਵਿੱਚ ਆਏ ਹੜ੍ਹਾਂ ਨੇ ਅਣਗਿਣਤ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਮੌਕੇ 'ਤੇ ਸੰਸਾਰ ਭਰ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਮਦਦ ਲਈ ਬਹੁੜਿਆ ਹੈ। ਪ੍ਰਸਿੱਧ ਪੰਜਾਬੀ ਸੂਫੀ ਗਾਇਕ ਪਿਛਲੇ ਦਿਨੀਂ ਸਰੀ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਕੁਨੈਕਟ ਮੀਡੀਆ ਨੈਟਵਰਕ ਦੇ ਦਫਤਰ ਵਿੱਚ ਹੜ੍ਹਾਂ ਵਰਗੇ ਮਨੁੱਖੀ ਸਕੰਟ ਬਾਰੇ ਗੱਲਬਾਤ ਕੀਤੀ।

ਹਾਲਾਂਕਿ ਖਾਨ ਸਾਬ੍ਹ ਸਰੀ ਵਿੱਚ ਆਪਣੇ ਇਕ ਲਾਈਵ ਸ਼ੋਅ ਸੰਬੰਧੀ ਗੱਲ ਕਰ ਰਹੇ ਸਨ ਪਰ ਅਚਾਨਕ ਵਿਸ਼ਾ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਵੱਲ ਤਬਦੀਲ ਹੋ ਗਿਆ। ਖਾਨ ਸਾਬ੍ਹ ਨੇ ਕਿਹਾ ਕਿ ਕਲਾਕਾਰ ਅਤੇ ਕਈ ਮਸ਼ਹੂਰ ਹਸਤੀਆਂ ਜਦੋਂ ਰਾਹਤ ਕਾਰਜਾਂ ਵਿੱਚ ਹਿੱਸਾ ਲੈਂਦੀਆਂ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਵਿੱਚੋਂ ਬਹੁਤ ਲੋਕਾਂ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਪਰ ਜਦੋਂ ਉਹ ਫੋਟੋ ਜਾਂ ਵੀਡੀਓ ਪੋਸਟ ਕਰਦੇ ਹਨ ਤਾਂ ਉਨ੍ਹਾਂ ਦੀ ਆਲੋਚਨਾ ਹੁੰਦੀ ਹੈ।ਖਾਨ ਸਾਬ੍ਹ ਨੇ ਕਿਹਾ ਜੇ ਅਸੀਂ ਕੁਝ ਵੀ ਪੋਸਟ ਨਹੀਂ ਕਰਦੇ ਤਾਂ ਗੈਰ ਮੌਜੂਦਗੀ ਉਤੇ ਸਵਾਲ ਉੱਠਦੇ ਹਨ।

ਜ਼ਿਕਰਯੋਗ ਹੈ ਕਿ ਖਾਨ ਸਾਬ੍ਹ ਸਰੀ ਵਿੱਚ ਆਪਣੇ ਪ੍ਰਦਰਸ਼ਨ ਰਾਹੀਂ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਸਰਗਰਮ ਖਾਲਸਾ ਏਡ ਲਈ ਫੰਡ ਇਕੱਠਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਸਬੰਧ ਵਿੱਚ ਪੰਜਾਬੀ ਭਾਈਚਾਰੇ ਨੇ ਅਤੇ ਹੋਰ ਸੰਸਥਾਵਾਂ ਨੇ ਬੜਾ ਸ਼ਲਾਘਾਯੋਗ ਹਿੱਸਾ ਪਾਇਆ ਹੈ।

Latest news

7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link