13.54C Vancouver
ADS

Jun 18, 2024 5:44 PM - Connect Newsroom

ਫਿਲਮ ’ਕਲਕੀ 2898 ਏਡੀ’ ਦਾ ਪਹਿਲਾਂ ਗਾਣਾ ਰਿਲੀਜ਼

Share On
when-north-meets-south
The song features vocals by Vijaynarain and the internationally renowned Diljit Dosanjh. Santhosh Narayanan has composed the music, with lyrics penned by Kumaar. (Photo: Instagram/diljitdosanjh)

ਪ੍ਰਭਾਸ ਦੀ ਭਵਿੱਖਮੁਖੀ ਫਿਲਮ ਕਲਕੀ 2898 ਈ: ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਗੀਤ ‘ਭੈਰਵ’ ਆਖਰਕਾਰ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਵਿਜੇਨਾਰਾਇਣ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਦਿਲਜੀਤ ਦੋਸਾਂਝ ਦੁਆਰਾ ਆਵਾਜ਼ ਦਿੱਤੀ ਗਈ ਹੈ।

ਸੰਤੋਸ਼ ਨਰਾਇਣਨ ਨੇ ਸੰਗੀਤ ਤਿਆਰ ਕੀਤਾ ਹੈ, ਜਿਸ ਦੇ ਬੋਲ ਕੁਮਾਰ ਦੁਆਰਾ ਲਿਖੇ ਗਏ ਹਨ। ਨਾਲ ਦੀ ਵੀਡੀਓ ਵਿੱਚ ਪ੍ਰਭਾਸ ਨੂੰ ਭੈਰਵ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਦਿਲਜੀਤ ਦੋਸਾਂਝ ਦੀ ਜ਼ਬਰਦਸਤ ਆਵਾਜ਼ ਦੇ ਨਾਲ ਸੈਂਕੜੇ ਲੋਕਾਂ ਦਿਲ ਜਿੱਤਿਆ ਹੈ।

ਇਸ ਫਿਲਮ ਵਿੱਚ ਕਈ ਮੰਝੇ ਹੋਏ ਕਲਾਕਾਰ ਨਜ਼ਰੀ ਪੈਣਗੇ, ਜਿਸ ਵਿੱਚ ਪ੍ਰਭਾਸ, ਦੀਪਿਕਾ, ਅਮਿਤਾਬ ਬੱਚਨ, ਦਿਸ਼ਾ ਪਟਾਨੀ ਅਤੇ ਕਮਲ ਹਾਸਨ ਵਰਗੇ ਕਲਾਕਾਰਾਂ ਦਾ ਨਾਂਅ ਸ਼ਾਮਿਲ ਹਨ। ਹਾਲ ਹੀ ਵਿੱਚ ’ਕਲਕੀ 2898 ਏਡੀ’ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਵਿੱਚ ਸਾਰੀ ਕਾਸਟ ਦੇ ਲੁੱਕ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਕਲਕੀ 2898 ਈ: ਦੇ ਨਿਰਮਾਤਾ ਵਿਜਯੰਤੀ ਮੂਵੀਜ਼ ਨੇ 14 ਜੂਨ ਨੂੰ ਇੰਸਟਾਗ੍ਰਾਮ ’ਤੇ ਇੱਕ ਪੋਸਟ ਸ਼ੇਅਰ ਕੀਤਾ ਸੀ, ਜਿਸ ਵਿੱਚ ਪ੍ਰਭਾਸ ਅਤੇ ਦਿਲਜੀਤ ਦੋਸਾਂਝ ਪੱਗ ਵਿੱਚ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਪੋਸਟ ਵਿੱਚ ਦੋਵਾਂ ਸਿਤਾਰਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ ਹੈ ਕਿ ਇਸ ਗੀਤ ਦਾ ਪ੍ਰੋਮੋ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ, ਹਾਲਾਂਕਿ ਮੇਕਰਸ ਨੇ ਗੀਤ ਦੇ ਪ੍ਰੋਮੋ ਅਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ।

Latest news

bollywood-actor-dev-anands-son-suniel-anand-dies-at-70-in-london
Punjabi

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਦੇਵ ਆਨੰਦ ਦੇ ਪੁੱਤਰ ਅਦਾਕਾਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਦੇਵ ਆਨੰਦ ਦੀ ਪੋਤੀ ਅਤੇ ਸੁਨੀਲ ਆਨੰਦ ਦੀ ਭਤੀਜੀ ਜ਼ੀਨਾ ਨਾਰੰਗ ਨੇ ਕੀਤੀ।
sunny-deol-dedicates-batwara-1947-to-mothers-ahead-of-trailer-release
Punjabi

ਫਿਲਮ 'ਬਟਵਾਰਾ 1947' ਨੂੰ ਲੈ ਕੇ ਸੰਨੀ ਦਿਓਲ ਹੋਏ ਭਾਵੁਕ

ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ 'ਬਟਵਾਰਾ 1947' ਆਮਿਰ ਖਾਨ ਪ੍ਰੋਡਕਸ਼ਨ ਵਲੋਂ ਨਿਰਮਿਤ ਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਹੈ। ਇਹ ਫਿਲਮ 14 ਅਗਸਤ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਫਿਲਮ ਨੇ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਬਹੁਤ ਚਰਚਾ ਪੈਦਾ ਕੀਤੀ ਹੈ।
arshdeep-singh-confirms-relationship-with-samreen-kaur
Punjabi

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ "My Person" (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।
punjabi-singer-and-actor-jassie-gills-mother-ravinder-kaur-dies-after-brief-illness
Punjabi

ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਮਾਤਾ ਦਾ ਦਿਹਾਂਤ

ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ-ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
jennifer-winget-says-she-has-married-businessman-william-ishmael
Punjabi

ਅਦਾਕਾਰਾ ਜੈਨੀਫਰ ਨੇ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਰਚਾਇਆ ਵਿਆਹ

ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਜੈਨੀਫਰ ਵਿੰਗਟ ਨੇ ਮਸ਼ਹੂਰ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਵਿਆਹ ਕਰਵਾ ਲਿਆ ਹੈ। ‘ਬੇਹੱਦ’ ਅਤੇ ‘ਸਰਸਵਤੀਚੰਦਰ’ ਵਰਗੇ ਸੁਪਰਹਿੱਟ ਡਰਾਮਾ ਲੜੀਵਾਰਾਂ ਰਾਹੀਂ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link