Jan 3, 2024 3:29 PM - THE CONNECT NEWS

ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਜਾਨ੍ਹਵੀ ਕਪੂਰ ਨੇ ਫਿਰ ਤੋਂ ਐਕਸ ਬੁਆਏਫਰੈਂਡ ਸ਼ਿਖਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਸ਼ਿਖਰ ਅਤੇ ਜਾਨ੍ਹਵੀ ਨੂੰ ਦਿੱਲੀ ’ਚ ਇਕ ਈਵੈਂਟ ’ਚ ਦੇਖਿਆ ਗਿਆ। ਇਸ ਦੌਰਾਨ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਜਾਨ੍ਹਵੀ ਕਪੂਰ ਸਟਰੈਪਲੈੱਸ ਡਰੈੱਸ ’ਚ ਨਜ਼ਰ ਆ ਰਹੀ ਹੈ। ਉਸ ਨੇ ਮੈਚਿੰਗ ਰੰਗ ਦਾ ਓਵਰਕੋਟ ਪਾਇਆ ਹੋਇਆ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਦੂਜੇ ਪਾਸੇ ਸ਼ਿਖਰ ਚਮਕਦਾਰ ਜੈਕੇਟ ’ਚ ਖੂਬਸੂਰਤ ਲੱਗ ਰਹੇ ਹਨ।
ਵੀਡੀਓ ’ਚ ਦੋਵੇਂ ਇਕ ਵਿਅਕਤੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਗੱਲ ਕਰਦੇ ਹੋਏ ਜਾਨ੍ਹਵੀ ਕਪੂਰ ਮੁਸਕਰਾ ਰਹੀ ਹੈ। ਉੱਥੇ ਹੀ ਸ਼ਿਖਰ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਸ਼ਿਖਰ ਪਹਾੜੀਆ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਹਨ। ਰਿਪੋਰਟ ਮੁਤਾਬਕ ਉਹ ਜਾਨ੍ਹਵੀ ਕਪੂਰ ਨੂੰ ਡੇਟ ਕਰ ਚੁੱਕੇ ਹਨ।
ਹਾਲਾਂਕਿ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ ਸਨ। ਕਰਨ ਜੌਹਰ ਨੇ ਆਪਣੇ ਚੈਟ ਸ਼ੋਅ ’ਕੌਫੀ ਵਿਦ ਕਰਨ 7’ ’ਚ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਜਾਨ੍ਹਵੀ ਕਪੂਰ ਅਤੇ ਸ਼ਿਖਰ ਨੂੰ ਮੁੰਬਈ ’ਚ ਇਕੱਠੇ ਦੇਖਿਆ ਜਾ ਚੁੱਕਾ ਹੈ।




