Aug 28, 2024 7:45 PM - Connect Newsroom

ਆਰ ਮਾਧਵਮ ਅਤੇ ਦੀਆ ਮਿਰਜਾ ਦੀ ਰੋਮਾਂਟਿਕ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇ’ 30 ਅਗਸਤ ਨੂੰ ਸਿਨੇਮਾਘਰਾਂ ’ਚ ਵਾਪਸੀ ਦੇ ਨਾਲ ਇਕ ਵਾਰ ਫਿਰ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ।
ਇਹ ਫਿਲਮ 23 ਸਾਲ ਪਹਿਲਾਂ 2001 ’ਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਹੀ ਨਹੀਂ, ਬਲਕਿ ਗਾਣਿਆਂ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਆਰ ਮਾਧਵਨ ਦਾ ਮੈਡੀ ਵਾਲੇ ਕਿਰਦਾਰ ਤੋਂ ਅੱਜ ਵੀ ਲੋਕ ਰਿਲੇਟ ਕਰਦੇ ਹਨ।
ਦੀਆ ਮਿਰਜਾ ਦੇ ਕਿਰਦਾਰ ਨੂੰ ਵੀ ਫਿਲਮ ’ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਇਕ ਸਾਧਾਰਣ ਲੜਕੀ ਦੇ ਰੋਲ ’ਚ ਦੀਆ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਉਹ ਇਸ ਫਿਲਮ ਦੇ ਲਈ ਪਹਿਲੀ ਪਸੰਦ ਨਹੀਂ ਸੀ। ਇਸ ਤੋਂ ਪਹਿਲਾਂ ਰਿਚਾ ਪਲੋਦ ਨੂੰ ਕਾਸਟ ਕਰਨ ਦਾ ਮਨ ਬਣਾਇਆ ਗਿਆ ਸੀ ਪਰ ਰੀਚਾ ਦੇ ਨਾਲ ਗੱਲ ਨਹੀਂ ਬਣੀ ਤਾਂ ਫਿਲਮ ਦੀਆ ਦੀ ਝੋਲੀ ’ਚ ਆ ਗਈ।




