Dec 11, 2021 12:30 AM - JASMINE SINGH

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੱਕ ਨਵੇਂ ਪੰਜਾਬੀ ਟਰੈਕ ਵਿੱਚ ਜਾਰਡਨ ਸੰਧੂ ਨਾਲ ਆ ਰਹੀ ਹੈ।
'ਚੰਨ ਚੰਨ' ਟਾਈਟਲ ਵਾਲਾ ਗੀਤ ਇਕ ਗੁਰੂਵੀ- ਰੋਮਾਂਟਿਕ ਟਰੈਕ ਹੈ।ਗੀਤ ਸਬੰਧੀ ਗੱਲ ਕਰਦਿਆਂ ਜ਼ਰੀਨ ਨੇ ਕਿਹਾ ਕਿ ਜਾਰਡਨ ਨਾਲ ਫਿਰ ਤੋਂ ਇਕੱਠਿਆਂ ਪੇਸ਼ਕਾਰੀ ਦੇ ਕੇ ਉਹ ਬਹੁਤ ਖੁਸ਼ ਹੈ।
ਉਹ ਬੇਸ਼ੁਮਾਰ ਖ਼ੂਬੀਆਂ ਵਾਲਾ ਆਰਟਿਸਟ ਹੈ।
ਉਸ ਨੇ ਅੱਗੇ ਕਿਹਾ ਕਿ ਉਸ ਨੇ ਫ਼ਿਲਮਾਂ, ਓਟੀਟੀ ਅਤੇ ਮਿਊਜ਼ਿਕ ਪਲੈਟਫਾਰਮਜ਼ 'ਤੇ ਕੰਮ ਕੀਤਾ ਹੈ ਪਰ ਜ਼ਾਤੀ ਤੌਰ 'ਤੇ ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰਨਾ ਪਸੰਦ ਕਰਦੀ ਹੈ ਅਤੇ ਭਵਿੱਖ ਵਿਚ ਅਜਿਹੇ ਹੋਰ ਕਈ ਪ੍ਰੋਜੈਕਟਸ ਕਰਨਾ ਪਸੰਦ ਕਰੇਗੀ।




