Dec 8, 2023 7:50 PM - The Canadian Press

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਤਕਰੀਬਨ 9 ਵਿੱਚੋਂ ਇੱਕ ਕੈਨੇਡੀਅਨ ਬਾਲਗ ਵਿੱਚ ਕੋਵਿਡ-19 ਦੀ ਲਾਗ ਦੇ ਲੰਬੇ ਸਮੇਂ ਤੋਂ ਲੱਛਣ ਮੌਜੂਦ ਹਨ।ਅੱਜ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ 3.5 ਮਿਲੀਅਨ ਕੈਨੇਡੀਅਨ 'ਚ ਦੇਖੇ ਗਏ ਹਨ।
ਲੰਬੇ ਸਮੇਂ ਦੇ ਲੱਛਣਾਂ ਵਾਲੇ ਲਗਭਗ 80 ਪ੍ਰਤੀਸ਼ਤ ਲੋਕਾਂ ਵਿੱਚ ਇਹ ਛੇ ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਹੁੰਦੇ ਹਨ। ਸਟੈਟਕੈਨ ਦਾ ਕਹਿਣਾ ਹੈ ਕਿ ਅੱਧੇ ਤੋਂ ਵੱਧ ਜਿਨ੍ਹਾਂ ਵਿੱਚ ਕੋਵਿਡ-19 ਲਾਗ ਦੇ ਲੰਬੇ ਸਮੇਂ ਦੇ ਲੱਛਣ ਸਨ ਉਹ ਜੂਨ 2023 ਤੱਕ ਮੌਜੂਦ ਰਹੇ ਸਨ।
ਦੋ-ਤਿਹਾਈ ਕੈਨੇਡੀਅਨ ਬਾਲਗ ਜਿਨ੍ਹਾਂ ਨੇ ਆਪਣੇ ਲੰਮੇ ਸਮੇਂ ਦੇ ਲੱਛਣਾਂ ਲਈ ਸਿਹਤ-ਸੰਭਾਲ ਸੇਵਾਵਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋੜੀਂਦਾ ਇਲਾਜ ਜਾਂ ਸਹਾਇਤਾ ਨਹੀਂ ਮਿਲੀ ਹੈ।




