Apr 5, 2021 9:33 PM -

ਬੀ.ਸੀ. 'ਚ ਵਾਈਲਡਫਾਇਰ ਸੀਜ਼ਨ ਜਾਰੀ ਹੈ।
ਇਹ ਸੀਜ਼ਨ 1 ਅਪ੍ਰੈਲ ਤੋਂ 1 ਅਕਤਤੋਬਰ ਤਕ ਜਾਰੀ ਰਹਿੰਦਾ ਹੈ।
ਹਾਲਾਂਕਿ ਮੌਜੂਦਾ ਸਮੇਂ ਸੂਬੇ 'ਚ ਕੋਈ ਅਜਿਹੀ ਵਾਈਲਡਫਾਇਰ ਨਹੀਂ ਹੈ, ਜਿਸ ਨੂੰ ਕਿ ਚਿੰਤਾ ਦਾ ਵਿਸ਼ਾ ਮੰਨਿਆ ਜਾਵੇ।
ਹਾਲਾਂਕਿ ਸੂਬੇ 'ਚ 10 ਵਾਈਲਡਫਾਇਰਸ ਬਲ ਰਹੀਆਂ ਹਨ, ਜਿਸ 'ਚ 2 ਅਜਿਹੀਆਂ ਹਨ ਜੋ ਕਿ ਕੱਲ ਹੀ ਲੱਗੀਆਂ ਦੱਸੀਆਂ ਗਈਆਂ ਹਨ।
ਬੀ.ਸੀ. ਨਿਵਾਸੀਆਂ ਨੂੰ ਇੱਕ ਨਵੀਂ ਵਾਈਲਡਫਾਇਰ ਸਰਵਿਸ ਐਪ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ 'ਤੇ ਕਿਸੇ ਅੱਗ ਸੰਬੰਧੀ ਸਿੱਧੀ ਜਾਣਕਾਰੀ ਹਾਸਿਲ ਹੋ ਸਕੇਗੀ।
ਵਾਈਲਡਫਾਇਰ ਸਰਵਿਸ ਦੀ ਬੁਲਾਰੀ ਕਾਇਲਾ ਫਰੇਜ਼ਰ ਨੇ ਇਸ ਐਪ ਨੂੰ ਵਰਤਣ ਦੇ ਲਾਭਾਂ ਦੀ ਪ੍ਰਸ਼ੰਸਾ ਕੀਤੀ ਹੈ।
ਯਾਦ ਰਹਿ ਬੀਤੇ ਸਾਲ ਬੀ.ਸੀ. 'ਚ 145 ਸਕਵੇਅਰ ਕਿਲੋਮੀਟਰ ਇਲਾਕੇ 'ਚ ਟਿੰਬਰ ਅਤੇ ਝਾੜੀਆਂ ਨੂੰ ਅੱਗ ਕਾਰਨ ਨੁਕਸਾਨ ਹੋਇਆ ਸੀ।
ਸਾਲ 2020 ਦੌਰਾਨ ਵਾਈਲਡਫਾਇਰ ਸੀਜ਼ਨ 'ਚ ਬੀਤੇ ਕਰੀਬ 2 ਦਹਾਕਿਆਂ 'ਚ ਸਭ ਤੋਂ ਘਟ ਨੁਕਸਾਨ ਹੋਇਆ ਸੀ।




