17.23C Vancouver
ADS

Nov 4, 2024 12:56 PM - The Canadian Press

ਉੱਤਰਾਖੰਡ ’ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖਾਈ ’ਚ ਡਿੱਗੀ

Share On
15-dead-after-a-passenger-bus-skids-into-a-deep-gorge-in-northern-india
The accident occurred in Almora district in the mountainous state of Uttarakhand. The bus was carrying over 40 people, and so far 15 bodies have been recovered, said Vineet Pal, a state government official.

ਉੱਤਰਾਖੰਡ ਦੇ ਅਲਮੋੜਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਕਰੀਬ 40 ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਗੜ੍ਹਵਾਲ-ਰਾਮਨਗਰ ਮਾਰਗ ’ਤੇ ਸਾਲਟ ਨੇੜੇ ਵਾਪਰਿਆ। ਇਸ ਹਾਦਸੇ ’ਚ ਹੁਣ ਤੱਕ ਕਰੀਬ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਐਸ.ਡੀ.ਆਰ.ਐਫ. ਅਤੇ ਪੁਲਿਸ ਦੀਆਂ ਟੀਮਾਂ ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਵਿੱਚ ਜੁਟੀਆਂ ਹੋਈਆਂ ਹਨ।

ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਗੌਰੀਖਾਲ ਤੋਂ ਰਾਮਨਗਰ ਲਈ ਬੱਸ ਰਵਾਨਾ ਹੋਈ ਸੀ। ਬੱਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। ਸਾਲਟ ਕੂਪ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਕੁਝ ਹੀ ਸਮੇਂ ਵਿੱਚ ਬੱਸ ਡੂੰਘੀ ਖਾਈ ਵਿੱਚ ਜਾ ਡਿੱਗੀ। ਬੱਸ ਡਿੱਗਦੇ ਹੀ ਸਵਾਰੀਆਂ ਵਿੱਚ ਰੌਲਾ ਪੈ ਗਿਆ।

ਹਾਦਸੇ ਸਮੇਂ ਕੁਝ ਯਾਤਰੀ ਬਾਹਰ ਡਿੱਗ ਗਏ। ਜ਼ਖਮੀ ਯਾਤਰੀਆਂ ਨੇ ਸਵੇਰੇ 9 ਵਜੇ ਦੇ ਕਰੀਬ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਆਫਤ ਪ੍ਰਬੰਧਨ ਅਧਿਕਾਰੀ ਵਿਨੀਤ ਪਾਲ ਨੇ ਦੱਸਿਆ ਕਿ ਨਮਕੀਨ ਅਤੇ ਰਾਣੀਖੇਤ ਤੋਂ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਹੁਣ ਤੱਕ ਕਰੀਬ 15 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਟੀਮ ਬਚਾਅ ’ਚ ਲੱਗੀ ਹੋਈ ਹੈ। ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਦੀ ਜਾਣਕਾਰੀ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ। ਜਿੱਥੇ ਇਹ ਹਾਦਸਾ ਵਾਪਰਿਆ, ਉਹ ਸਥਾਨ ਪੌੜੀ-ਅਲਮੋੜਾ ਸਰਹੱਦ ਨੇੜੇ ਹੈ। ਇਹ ਸਥਾਨ ਰਾਮਨਗਰ ਦੇ ਨੇੜੇ ਹੈ।

Latest news

premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
b-c-premier-david-eby-begins-first-trade-mission-to-china
Punjabi

ਪ੍ਰੀਮੀਅਰ ਈਬੀ ਚੀਨ ਦੇ ਪਹਿਲੇ ਵਪਾਰਕ ਦੌਰੇ 'ਤੇ, ਅਮਰੀਕੀ ਨਿਰਭਰਤਾ ਘਟਾਉਣ 'ਤੇ ਫੋਕਸ

ਪ੍ਰੀਮੀਅਰ ਡੇਵਿਡ ਈਬੀ ਸ਼ਨੀਵਾਰ ਤੋਂ ਚੀਨ ਦੇ ਆਪਣੇ ਪਹਿਲੇ ਵਪਾਰਕ ਦੌਰੇ 'ਤੇ ਹਨ, ਜਿਸ ਦਾ ਮੁੱਖ ਉਦੇਸ਼ ਅਮਰੀਕਾ 'ਤੇ ਸੂਬੇ ਦੀ ਨਿਰਭਰਤਾ ਨੂੰ ਘਟਾਉਣਾ ਅਤੇ ਅਗਲੇ 10 ਸਾਲਾਂ ਵਿਚ ਗੈਰ-ਅਮਰੀਕੀ ਬਾਜ਼ਾਰਾਂ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਦੁੱਗਣਾ ਕਰਨਾ ਹੈ। ਚੀਨ ਬੀ.ਸੀ. ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਸ ਯਾਤਰਾ ਦੌਰਾਨ ਈਬੀ ਬੀਜਿੰਗ, ਸ਼ੰਘਾਈ ਅਤੇ Guangzhou ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਸਰਕਾਰੀ ਅਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ।
federal-government-relaunches-green-home-retrofit-program-in-b-c-and-other-provinces
Punjabi

ਫੈਡਰਲ ਸਰਕਾਰ ਨੇ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਮੁੜ ਕੀਤਾ ਸ਼ੁਰੂ

ਕੈਨੇਡਾ ਦੀ ਫੈਡਰਲ ਸਰਕਾਰ ਨੇ $500 ਮਿਲੀਅਨ ਦੀ ਫੰਡਿੰਗ ਨਾਲ ਬੀ.ਸੀ. ਸਮੇਤ 4 ਸੂਬਿਆਂ ਵਿਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਰੀਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿਚ 35,000 ਤੋਂ ਵੱਧ ਪਰਿਵਾਰਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਘਰਾਂ ਵਿਚ ਹੀਟ ਪੰਪ ਲਗਵਾਉਣ, ਇਨਸੂਲੇਸ਼ਨ ਅਤੇ ਏਅਰ ਸੀਲਿੰਗ ਵਰਗੇ Energy-efficient upgrades ਕਰਵਾਉਣ ਲਈ ਰਿਬੇਟ ਮਿਲੇਗੀ।
pro-separatist-billboard-sparks-alberta-independence-rally-in-taber
Punjabi

ਟੇਬਰ 'ਚ ਐਲਬਰਟਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਰੈਲੀ, ਵਿਵਾਦਿਤ ਬਿਲਬੋਰਡ ਬਣਿਆ ਕੇਂਦਰ

ਐਲਬਰਟਾ ਦੇ ਕਸਬੇ ਟੇਬਰ ਵਿੱਚ ਲੱਗਾ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਪੱਖੀ ਬਿਲਬੋਰਡ ਐਤਵਾਰ ਨੂੰ ਹੋਈ ਇੱਕ ਰੈਲੀ ਦਾ ਮੁੱਖ ਕੇਂਦਰ ਬਣ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ।ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਬਾਵਜੂਦ ਲਗਭਗ 150 ਲੋਕਾਂ ਨੇ ਸਮਿੱਟੀ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਇਕੱਠੇ ਹੋਏ।
24-year-old-woman-killed-in-crash-near-banff-national-park
Punjabi

ਬੈਨਫ ਨੈਸ਼ਨਲ ਪਾਰਕ ਨੇੜੇ ਸੜਕ ਹਾਦਸੇ ਵਿੱਚ 24 ਸਾਲਾ ਮਹਿਲਾ ਦੀ ਹੋਈ ਮੌਤ

ਬੈਨਫ ਦੇ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸਿੰਗਲ ਵ੍ਹੀਕਲ ਹਾਦਸੇ ਵਿੱਚ ਕੈਨਮੋਰ ਦੀ 24 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਵੇਰੇ 5:30 ਵਜੇ ਦੇ ਕਰੀਬ ਹਾਈਵੇਅ 1 'ਤੇ, ਬੈਨਫ਼ ਨੈਸ਼ਨਲ ਪਾਰਕ ਦੇ ਗੇਟ ਤੋਂ ਲਗਭਗ ਦੋ ਕਿਲੋਮੀਟਰ ਵੈਸਟ ਵੱਲ ਵਾਪਰਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link