Jun 6, 2024 7:50 PM - The Canadian Press

ਬੀ.ਸੀ. ਕੋਰੋਨਰ ਸਰਵਿਸ ਦੇ ਸਰਵੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿਚ ਜ਼ਹਿਰੀਲੀ ਡਰੱਗਜ਼ ਕਾਰਨ ਅਪ੍ਰੈਲ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਿਚ ਕੁਝ ਕਮੀ ਆਈ ਹੈ। ਇਸ ਮੁਤਾਬਕ ਅਪ੍ਰੈਲ ਮਹੀਨੇ 182 ਲੋਕਾਂ ਨੇ ਜ਼ਹਿਰੀਲੀ ਡਰੱਗਜ਼ ਕਾਰਨ ਜਾਨ
ਗੁਆਈ ਜੋ 2013 ਦੇ ਡਾਟਾ ਨਾਲੋਂ ਕਾਫੀ ਘੱਟ ਹੈ ਜਦ 239 ਲੋਕਾਂ ਦੀ ਮੌਤ ਹੋਈ ਸੀ। ਬੀ. ਸੀ. ਵਿਚ ਅਪ੍ਰੈਲ 2016 ਵਿਚ 14,582 ਲੋਕਾਂ ਦੀ ਮੌਤ ਕਾਰਨ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ । ਜਦਕਿ ਇਸ ਸਾਲ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 763 ਹੈ। ਰਿਪੋਰਟ ਮੁਤਾਬਕ ਸਾਲ ਦਰ ਸਾਲ ਇਸ ਵਿਚ 24 ਫੀਸਦੀ ਕਮੀ ਆਈ ਹੈ। ਦਿਮਾਗੀ ਸਿਹਤ ਅਤੇ ਨਸ਼ੇ ਦੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਇਹ ਸਿਰਫ ਅੰਕੜੇ ਨਹੀਂ ਹਨ, ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵਿਚ
ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਸ ਲਈ ਹਰੇਕ ਦੀ ਜ਼ਿੰਦਗੀ ਜ਼ਰੂਰੀ ਹੈ। ਇਨ੍ਹਾਂ ਵਿਚ ਵੈਨਕੂਵਰ, ਸਰੀ ਅਤੇ ਗ੍ਰੇਟਰ ਵਿਕਟੋਰੀਆ ਖੇਤਰ ਦੇ ਲੋਕ ਵਧੇਰੇ ਸਨ। ਪਿਛਲੇ ਮਹੀਨੇ ਕੋਰੋਨਰ ਸਰਵਿਸ ਨੇ ਜਾਣਕਾਰੀ ਦਿੱਤੀ ਕਿ 2019 ਤੋਂ 2023 ਤੱਕ ਇਸ ਕਾਰਨ 19 ਸਾਲ ਤੋਂ ਘੱਟ ਉਮਰ ਵਾਲੇ 126 ਯੂਥ ਅਤੇ ਬੱਚਿਆਂ ਨੇ ਜਾਨ ਗੁਆਈ ਹੈ।




