Aug 30, 2024 7:28 PM - The Canadian Press

ਬੀ.ਸੀ. ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿਚ 15% ਦੀ ਕਮੀ ਦੇਖੀ ਜਾ ਰਹੀ ਹੈ। ਬੀ.ਸੀ. ਕੋਰੋਨਰ ਸਰਵਿਸ ਦੀ ਤਾਜ਼ਾ ਰਿਪੋਰਟ ਮੁਤਾਬਿਕ ਜੁਲਾਈ ਵਿੱਚ ਅਨਿਯਮਿਤ ਨਸ਼ਿਆਂ ਕਾਰਨ ਘੱਟੋ ਘੱਟ 192 ਲੋਕਾਂ ਦੀ ਮੌਤ ਹੋ ਗਈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 226 ਮੌਤਾਂ ਹੋਈਆਂ ਸਨ। ਬੀ.ਸੀ. ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਇਸ 15% ਕਮੀ ਦੇ ਬਾਵਜੂਦ ਸੂਬੇ ਭਰ ਦੀਆਂ ਕਮਿਊਨਿਟੀਆਂ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਮਹੱਤਵਪੂਰਣ ਸੱਟਾਂ ਜਾਂ ਮੌਤ ਦੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੀਫ ਕੋਰਨਰ ਡਾ.ਜਤਿੰਦਰ ਬੈਦਵਾ ਦ ਕਹਿਣਾ ਹੈ ਕਿ ਬੀ.ਸੀ. ਵਿਚ ਅਨਿਯਮਿਤ ਨਸ਼ਾ ਕਤਲਾਂ, ਮੋਟਰ-ਵਾਹਨ ਦੀਆਂ ਘਟਨਾਵਾਂ, ਖੁਦਕੁਸ਼ੀਆਂ ਅਤੇ ਕੁਦਰਤੀ ਬਿਮਾਰੀਆਂ ਨਾਲੋਂ ਵਧੇਰੇ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ।
ਬੀ.ਸੀ. ਕੋਰੋਨਰ ਸਰਵਿਸ ਅਨੁਸਾਰ 2024 ਵਿੱਚ ਅਨਿਯਮਿਤ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 1,158 ਹੈ, ਜੋ ਕਿ 2023 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ 9 ਪ੍ਰਤੀਸ਼ਤ ਘੱਟ ਹੈ। ਬੀ.ਸੀ. ਕੋਰੋਨਰ ਸਰਵਿਸ ਅਨੁਸਾਰ ਜ਼ਹਿਰੀਲੇ ਟੈਸਟ ਦੌਰਾਨ ਹਰ 10 ਮੌਤਾਂ ਵਿਚੋਂ 9 ਮੌਤਾਂ ਦਾ ਕਾਰਨ ਫੈਂਟਾਨਾਇਲ ਨੂੰ ਪਾਇਆ ਗਿਆ ਹੈ।




