9.18C Vancouver
ADS

Jul 13, 2021 8:42 AM -

1983 ਦੇ ਸੰਸਾਰ ਕੱਪ ਦੇ ਜੇਤੂ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

Share On
1983-world-cup-winner-yashpal-sharma-dies-of-cardiac-arrest
1983 World Cup winner Yashpal Sharma dies of cardiac arrest

ਭਾਰਤ ਦੇ ਸਾਬਕਾ ਕ੍ਰਿਕੇਟਰ ਅਤੇ 1983 ਦੇ ਸੰਸਾਰ ਕੱਪ ਦੇ ਵਿਜੇਤਾ ਯਸ਼ਪਾਲ ਸ਼ਰਮਾ ਦਾ ਅੱਜ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ 'ਤੇ ਦੇਹਾਂਤ ਹੋ ਗਿਆ ਹੈ।

ਪਰਿਵਾਰਕ ਮੈਂਬਰਾਂ ਦੇ ਨੇੜਲੇ ਸੂਤਰਾਂ ਮੁਤਾਬਕ,"ਯਸ਼ਪਾਲ ਸ਼ਰਮਾ ਸਵੇਰੇ ਤਕਰੀਬਨ ੭:੪੦ ਵਜੇ ਦਿਲ ਦਾ ਦੌਰਾ ਪੈਣ ਨਾਲ ਫੌਤ ਹੋ ਗਏ ਹਨ।

ਹਸਪਤਾਲ ਪਹੁੰਚਣ 'ਤੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

ਯਸ਼ਪਾਲ ਨੇ ਪਹਿਲਾ ਮੈਚ 1978 ਵਿੱਚ ਭਾਰਤ ਬਨਾਮ ਪਾਕਿਸਤਾਨ ਖੇਡਿਆ,ਜੋ ਸਿਆਲਕੋਟ ਵਿੱਚ ਸੀ।

ਉਨ੍ਹਾਂ 26 ਗੇਂਦਾਂ 'ਤੇ 11 ਦੌੜਾਂ ਬਣਾਈਆਂ ਸਨ ਅਤੇ ਇਹ ਮੈਚ ਪਾਕਿਸਤਾਨ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ।

66 ਸਾਲਾ ਸਾਬਕਾ ਕ੍ਰਿਕੇਟਰ ਨੇ ਆਪਣੀ ਪਹਿਲੀ ਸਭ ਤੋਂ ਲੰਮੀ ਪਾਰੀ, 1979 ਵਿਚ ਇੰਗਲੈਂਡ ਦੇ ਲੌਰਡ'ਸ ਵਿੱਚ ਖੇਡੀ ਸੀ।

ਸੱਜੇ ਹੱਥ ਦੇ ਬੱਲੇਬਾਜ਼ ਨੇ ਭਾਰਤ ਲਈ 37 ਟੈਸਟ ਅਤੇ 42 ਇੱਕ ਦਿਨਾਂ ਕੌਮਾਂਤਰੀ ਮੈਚ ਖੇਡੇ, ਜਿਨ੍ਹਾਂ ਵਿੱਚ ਉਹਨਾਂ ਕ੍ਰਮਵਾਰ 1606 ਅਤੇ 883 ਦੌੜਾਂ ਬਣਾਈਆਂ।

ਸੱਜੇ-ਹੱਥ ਦੇ ਬੱਲੇਬਾਜ਼ ਨੇ ਭਾਰਤ ਦੇ 1983 ਦੇ ਸੰਸਾਰ ਕੱਪ ਦੌਰਾਨ ਵੀ ਅਹਿਮ ਯੋਗਦਾਨ ਦਿੱਤਾ ਸੀ।

ਉਹਨਾਂ ਨੇ ਭਾਰਤ ਦੀ ਵੈਸਟ ਇੰਡੀਜ਼ 'ਤੇ ਹੋਈ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਫਾਈਨਲ ਮੈਚ ਵਿੱਚ 11 ਦੌੜਾਂ ਬਣਾਈਆਂ ਸਨ।

ਯਸ਼ਪਾਲ ਨੇ ਕੌਮਾਂਤਰੀ ਕ੍ਰਿਕੇਟ ਵਿੱਚ ਭਾਰਤ ਦੇ ਵੈਸਟ ਇੰਡੀਜ਼ ਦੇ ਦੌਰੇ ਦੌਰਾਨ 1985 ਵਿੱਚ ਆਪਣਾ ਆਖ਼ਰੀ ਕੌਮਾਂਤਰੀ ਮੈਚ ਖੇਡਿਆ ਸੀ।

Latest news

u-s-may-remove-50-tariffs-on-some-canadian-agricultural-products
Punjabi

ਅਮਰੀਕਾ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ’ਤੇ 50% ਟੈਰਿਫ ਹਟਾਉਣ ਦੀ ਤਿਆਰੀ

ਕੈਨੇਡਾ ਦੇ ਕੁਝ ਖੇਤੀਬਾੜੀ ਉਤਪਾਦਾਂ 'ਤੇ ਅਮਰੀਕਾ ਵਲੋਂ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ। ਵਾਲ ਸਟ੍ਰੀਟਦੀ ਰਿਪੋਰਟ ਮੁਤਾਬਕ, ਮਿਡਟਰਮ ਚੋਣਾਂ ਵਿਚ Maine ਤੋਂ ਸੈਨੇਟਰ Susan Collins ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ ਇਸ ਕਦਮ ਦਾ ਐਲਾਨ ਅੱਜ ਹੀ ਹੋ ਸਕਦਾ ਹੈ। ਇਸ ਵਿਚਕਾਰ Collins ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕਈ ਕੈਨੇਡੀਅਨ ਖੇਤੀਬਾੜੀ ਉਤਪਾਦਾਂ ਲਈ ਟੈਰਿਫ ਛੋਟ ਨੂੰ ਪੱਕਾ ਕਰ ਲਿਆ ਹੈ।
loblaw-cyberattack-may-have-exposed-data-of-nearly-2-million-canadians
Punjabi

ਲੌਬਲੌ ’ਤੇ ਸਾਈਬਰ ਹਮਲਾ, 20 ਲੱਖ ਕੈਨੇਡੀਅਨਾਂ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਕੈਨੇਡਾ ਦੀ ਸੁਪਰਮਾਰਕੀਟ ਚੇਨ ਲੌਬਲੌ ਨੇ ਮਾਰਚ ਵਿਚ ਹੋਏ ਸਾਈਬਰ ਹਮਲੇ ਕਾਰਨ ਲਗਭਗ ਦੋ ਮਿਲੀਅਨ ਕੈਨੇਡੀਅਨ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸਿੱਧੇ ਤੌਰ 'ਤੇ ਨੋਟੀਫਿਕੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਲੀਕ ਹੋਏ ਡੇਟਾ ਵਿਚ ਨਾਂ,ਈਮੇਲ,ਘਰ ਦਾ ਪਤਾ,ਜਨਮ ਤਾਰੀਖ਼,ਵਫ਼ਾਦਾਰੀ ਕਾਰਡ ਨੰਬਰ, ਖ਼ਾਸ ਖਰੀਦਦਾਰੀ ਆਰਡਰ ਦੇ ਵੇਰਵੇ ਅਤੇ ਪੇਮੈਂਟ ਕਾਰਡ ਦੀ ਅਧੂਰੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
bc-conservatives-target-david-ebys-vancouver-point-grey-riding
Punjabi

ਡੇਵਿਡ ਈਬੀ ਦੇ ਹਲਕੇ ’ਚ ਬੀ.ਸੀ. ਕੰਜ਼ਰਵੇਟਿਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਬੀ.ਸੀ.ਕੰਜ਼ਰਵੇਟਿਵ ਵਲੋਂ ਅੱਜ ਡੇਵਿਡ ਈਬੀ ਦੇ ਹਲਕੇ ਵੈਨਕੂਵਰ-ਪੁਆਇੰਟ ਗ੍ਰੇਅ ਵਿਚ ਦਾਅ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਲੋਰਨ ਡੋਰਕਸਨ ਦੀ ਅੱਜ ਕੋਈ ਮੀਡੀਆ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਰਿਪੋਰਟਸ ਮੁਤਾਬਕ ਉਹ ਈਬੀ ਦੇ ਚੋਣ ਹਲਕੇ ਸਮੇਤ ਵੈਨਕੂਵਰ-ਕੁਇਲਚੇਨਾ ਅਤੇ ਵੈਨਕੂਵਰ-ਲੈਂਗਾਰਾ ਵਿਚ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
rahul-gandhi-likely-to-visit-punjab-ahead-of-assembly-elections
Punjabi

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਸੰਭਾਵਨਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਛੇਤੀ ਹੀ ਪੰਜਾਬ ਦਾ ਦੌਰਾ ਕਰਨਗੇ। ਰਾਹੁਲ ਗਾਂਧੀ ਦੇ ਇਸ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਰੂਪਰੇਖਾ ਉਲੀਕਣ ਲਈ ਕਾਂਗਰਸ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ 26 ਅਕਤੂਬਰ ਨੂੰ ਚੰਡੀਗੜ੍ਹ ਪਹੁੰਚਣਗੇ। ਆਪਣੇ ਇਸ ਇੱਕ ਦਿਨਾਂ ਅਹਿਮ ਦੌਰੇ ਦੌਰਾਨ ਕੇ.ਸੀ. ਵੇਣੂਗੋਪਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਉੱਚ-ਪੱਧਰੀ ਮੀਟਿੰਗਾਂ ਕਰਨਗੇ।
fire-causes-heavy-damage-to-two-storey-home-in-surreys-bridgeview-area
Punjabi

ਸਰੀ ਦੇ ਬ੍ਰਿਜਵਿਊ ਇਲਾਕੇ ’ਚ ਦੋ-ਮੰਜ਼ਿਲਾ ਘਰ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਸਰੀ ਦੇ ਬ੍ਰਿਜਵਿਊ ਇਲਾਕੇ ਵਿਚ ਵੀਰਵਾਰ ਰਾਤ ਇੱਕ ਦੋ-ਮੰਜ਼ਿਲਾ ਘਰ ਵਿਚ ਅੱਗ ਲੱਗ ਗਈ। ਫਾਇਰ ਫਾਇਟਰ ਡਿਪਮਾਰਟਮੈਂਟ ਮੁਤਾਬਕ, ਉਨ੍ਹਾਂ ਨੂੰ ਰਾਤ ਲਗਭਗ 11:00 ਵਜੇ ਓਲਡ ਯੈਲੋ ਰੋਡ ਨੇੜੇ Olsen Road ਦੇ 10900-ਬਲਾਕ ਵਿਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link