May 10, 2025 8:37 AM - Connect Newsroom

ਪਾਕਿਸਤਾਨ ਨਾਲ ਚੱਲ ਰਹੇ ਤਣਾਅ ਵਿਚਾਲੇ ਜਲੰਧਰ ਸ਼ਹਿਰ 'ਚ ਸਵੇਰੇ 2 ਧਮਾਕੇ ਹੋਏ। ਸਵੇਰੇ 8.30 ਵਜੇ ਬਸਤੀ ਦਾਨਸ਼ਿਮੰਦਾ ਵਿਚ ਧਮਾਕੇ ਦੀ ਸੂਚਨਾ ਮਿਲੀ। ਇਹ ਧਮਾਕਾ ਪਿੰਡ ਨਾਹਲਾ ਵਿਖੇ ਹੋਇਆ।
ਇਲਾਕੇ ਵਿਚ ਧਮਾਕਿਆਂ ਦੀ ਆਵਾਜ਼ ਮਗਰੋਂ ਧੂਆਂ ਉੱਠਦਾ ਵੀ ਵਿਖਾਈ ਦੇ ਰਿਹਾ ਹੈ। ਜਿਵੇਂ ਇਹ ਡਰੋਨ ਵਰਗੀ ਚੀਜ਼ ਡਿੱਗੀ ਤਾਂ ਡਿੱਗਦੇ ਹੀ ਅੱਗ ਲੱਗ ਗਈ। ਇਥੇ ਕਰੀਬ 2 ਤੋਂ ਢਾਈ ਫੁੱਟ ਦਾ ਟੋਇਆ ਪਿਆ ਹੈ। ਉਥੇ ਹੀ ਲੋਕ ਦੂਰੋਂ-ਦੂਰੋਂ ਵੇਖਣ ਲਈ ਆ ਰਹੇ ਹਨ।
ਇਸ ਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਇਕ ਤੋਂ ਬਾਅਦ ਇਕ 2 ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਹੈ। ਲਗਾਤਾਰ ਜਲੰਧਰ ਵਿਚ ਸਵੇਰੇ ਏਅਰ ਸਾਇਰਨ ਸੁਣਨ ਨੂੰ ਮਿਲੇ। ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਮੌਜੂਦਾ ਹਾਲਾਤ ਦਰਮਿਆਨ ਏਅਰ ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।




