15.5C Vancouver
ADS

Jun 16, 2022 9:14 PM - Connect News

ਬਰਨਬੀ ਤੇ ਕੋਕਟਲਮ 'ਚ ਪੁਲਿਸ ਨੇ ਪਾਇਆ ਰਫਤਾਰ ਦੇ ਰੋਮਾਂਚ 'ਚ ਅੜਿੱਕਾ, ਸਪੀਡਿੰਗ ਟਿਕਟ ਦੇ ਨਾਲ 2 ਵਾਹਨ 7 ਦਿਨ ਲਈ ਇੰਪਾਊਂਡ

Share On
2-vehicles-impounded-for-excessive-speeding-in-burnaby-and-coquitlam
Police in Burnaby and Coquitlam have given information about 2 vehicles that were impounded for over speeding. (Photo - Burnaby RCMP/Twitter)

ਬਰਨਬੀ ਤੇ ਕੋਕਟਲਮ 'ਚ ਤੇਜ ਰਫਤਾਰ ਵਾਹਨਾਂ ਨੂੰ 7 ਦਿਨ ਲਈ ਇੰਪਾਊਂਡ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਅੱਜ ਬਰਨਬੀ ਆਰ.ਸੀ.ਐਮ.ਪੀ. ਵੱਲੋਂ ਇੱਕ ਵਾਹਨ ਦੀ ਰਫਤਾਰ ਸੰਬੰਧੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਕਿ ਲੋਗਹੀਡ ਹਾਈਵੇਅ 'ਤੇ ਵਾਹਨ ਰਸ਼ ਆਵਰ (rush hour) ਦੌਰਾਨ 155km ਪ੍ਰਤੀ ਘੰਟਾ ਦੀ ਰਫਤਾਰ 'ਤੇ ਦੌੜਦਾ ਵਿਖਾਈ ਦਿੱਤਾ ਸੀ।

ਮਾਮਲੇ 'ਚ ਗੱਡੀ ਦੇ ਚਾਲਕ ਨੂੰ ਐਕਸੈਸਿਵ ਸਪੀਡ ਸੰਬੰਧੀ ਟਿਕਟ ਜਾਰੀ ਕੀਤਾ ਗਿਆ ਅਤੇ ਵਾਹਨ ਨੂੰ 7 ਦਿਨ ਲਈ ਇੰਪਾਊਂਡ ਕਰ ਲਿਆ ਗਿਆ।

ਉਧਰ ਕੋਕਟਲਮ ਆਰ.ਸੀ.ਐਮ.ਪੀ. ਵੱਲੋਂ ਵੀ ਇੱਕ ਵਾਹਨ ਦੀ ਤਸਵੀਰ ਸਾਂਝੀ ਕੀਤੀ ਗਈ।

ਇਸ ਵਾਹਨ ਦੇ 50km ਵਾਲੇ ਰਫਤਾਰ ਜੋਨ 'ਚ 105km ਪ੍ਰਤੀ ਘੰਟਾ ਦੀ ਰਫਤਾਰ 'ਤੇ ਦੌੜਦੇ ਹੋਣ ਦੀ ਜਾਣਕਾਰੀ ਦਿੱਤੀ ਗਈ।

ਪੁਲਿਸ ਦਾ ਕਹਿਣਾ ਸੀ ਕਿ ਔਸਟਿਨ ਐਵੀਨਿਊ ਕੋਲ ਜਾਂਦੇ ਇਸ ਵਾਹਨ ਨੂੰ ਸਪੀਡਿੰਗ ਟਿਕਟ ਜਾਰੀ ਕੀਤਾ ਗਿਆ ਅਤੇ ਵਾਹਨ 7 ਦਿਨ ਲਈ ਇੰਪਾਊਂਡ ਕਰ ਲਿਆ ਗਿਆ।

ਬਰਨਬੀ ਆਰ.ਸੀ.ਐਮ.ਪੀ. ਦਾ ਟਵੀਟ:

We just caught this driver ⬇️ going 155 km/hr on Lougheed Hwy during rush hour. Excessive speed ticket issued and vehicle impounded for 7 days

ਕੋਕਟਲਮ ਆਰ.ਸੀ.ਐਮ.ਪੀ. ਦਾ ਟਵੀਟ:

106km/h in a 50km/h zone, up hill, on Austin Ave resulted in an excessive speeding ticket and a 7 day vehicle impoundment.

Latest news

drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
sukhbir-badal-pays-obeisance-at-takht-damdama-sahib-after-nanded-attack
Punjabi

ਨਾਂਦੇੜ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ।
mélanie-joly-urges-canadians-to-buy-canadian-made-products-amid-escalating-trade-war
Punjabi

ਮੇਲਾਨੀ ਜੋਲੀ ਨੇ ਵਧਦੀ ਵਪਾਰ ਜੰਗ ਵਿਚਕਾਰ ਕੈਨੇਡੀਅਨਾਂ ਨੂੰ ਕੈਨੇਡੀਅਨ-ਬਣੇ ਉਤਪਾਦ ਖਰੀਦਣ ਦੀ ਕੀਤੀ ਅਪੀਲ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਅਮਰੀਕਾ ਨਾਲ ਟਰੇਡ ਵਾਰ ਹੋਰ ਭੜਕਣ ਦੌਰਾਨ ਕੈਨੇਡੀਅਨ ਨੂੰ ਦੇਸ਼ ਦੇ ਬਣੇ ਉਤਪਾਦ ਖਰੀਦਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਔਟਵਾ ਵਿਚ ਹੋਰ ਫੈਡਰਲ ਮਿਨਿਸਟਰਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਰਿਟੇਲਰ ਨਾਲ ਗੱਲਬਾਤ ਕਰਕੇ ਬਾਜ਼ਾਰ ਵਿਚ ਕੈਨੇਡੀਅਨ-ਨਿਰਮਿਤ ਉਤਪਾਦ ਦੀ ਪਛਾਣ ਕਰਨਾ ਸੌਖਾ ਬਣਾਇਆ ਗਿਆ ਹੈ।
surrey-man-charged-after-alleged-iron-rod-attack-on-security-guard-in-vancouver
Punjabi

ਸਰੀ ਦੇ ਵਿਅਕਤੀ 'ਤੇ ਸੁਰੱਖਿਆ ਗਾਰਡ 'ਤੇ ਲੋਹੇ ਦੀ ਰਾਡ ਨਾਲ ਹਮਲੇ ਦੇ ਦੋਸ਼

ਸਰੀ ਦੇ ਇੱਕ 41 ਸਾਲਾ ਵਿਅਕਤੀ ਨੂੰ ਵੈਨਕੂਵਰ ਪੁਲਿਸ ਨੇ ਡਾਊਨਟਾਊਨ ਦੀ ਇੱਕ ਪਾਰਕਿੰਗ ਵਿਚ ਡਿਊਟੀ 'ਤੇ ਤਾਇਨਾਤ ਸੁਰੱਖਿਆ ਗਾਰਡ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਚਾਰਜ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਸ਼ਨੀਵਾਰ ਸਵੇਰ ਲਗਭਗ 4:15 ਵਜੇ ਕੈਂਬੀ ਅਤੇ ਡਨਸਮੁਇਰ ਸਟ੍ਰੀਟ ਨੇੜੇ ਵਾਪਰੀ।
b-c-supreme-court-grants-700-000-bail-to-alleged-international-drug-trafficking-ringleader
Punjabi

ਬੀ.ਸੀ. ਸੁਪਰੀਮ ਕੋਰਟ ਨੇ ਕਥਿਤ ਡਰੱਗ ਤਸਕਰੀ ਰੈਕਟ ਦੇ ਸਰਗਨਾ ਨੂੰ $7 ਲੱਖ ਦੀ ਦਿੱਤੀ ਜ਼ਮਾਨਤ

ਬੀ.ਸੀ. ਸੁਪਰੀਮ ਕੋਰਟ ਦੇ ਜੱਜ ਨੇ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕਟ ਦੇ ਕਥਿਤ ਸਰਗਨਾ ਰਵਿੰਦਰ ਸਿੰਘ ਢਾਂਡਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜੱਜ ਐਲਨ ਰੌਸ ਨੇ ਸੋਮਵਾਰ ਸੁਣਵਾਈ ਦੌਰਾਨ 57 ਸਾਲਾ ਢਾਂਡਾ ਨੂੰ 7 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ, ਇਲੈਕਟ੍ਰਾਨਿਕ Ankle monitoring ਅਤੇ 24 ਘੰਟੇ ਘਰ ਵਿਚ ਨਜ਼ਰਬੰਦ ਰਹਿਣ ਦੇ ਹੁਕਮਾਂ ਨਾਲ ਰਿਹਾਈ ਦੀ ਮਨਜ਼ੂਰੀ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link