Jul 2, 2024 3:45 PM - The Canadian Press

ਸਵੋਨਾ ਬੀ.ਸੀ. ਵਿਚ ਬੀਤੇ ਐਤਵਾਰ ਦੀ ਰਾਤ ਹੜ੍ਹ ਕਾਰਨ ਘੱਟੋ-ਘੱਟ 20 ਘਰਾਂ ਦੇ ਪ੍ਰਭਾਵਿਤ ਹੋਣ ਦੀ ਖਬਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਅਚਾਨਕ ਆਏ ਹੜ੍ਹ ਕਾਰਨ ਹਾਈਵੇਅ 1 ਨੂੰ ਬੰਦ ਕਰਨਾ ਪਿਆ ਪਰ ਇਸ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਕਿਸੇ ਚੀਜ਼ਾਂ ਨੂੰ ਕੋਈ ਭਾਰੀ ਨੁਕਸਾਨ ਪਹੁੰਚਣ ਦੀ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਲਾਕੇ ’ਚ ਭਾਰੀ ਤੂਫਾਨ ਕਾਰਨ ਐਤਵਾਰ ਸ਼ਾਮ ਨੂੰ ਕਾਮਲੂਪਸ ਦੇ ਪੱਛਮ ’ਚੋਂ ਜਾਣ ਵਾਲਾ ਰਸਤਾ ਪਾਣੀ ’ਚ ਡੁੱਬ ਗਿਆ ਸੀ। ਹਾਲਾਂਕਿ ਇਸ ਹੜ੍ਹ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਇਲਕੇ ਦੇ ਘੱਟੋ-ਘੱਟ 20 ਘਰਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ “ਥਾਮਸਨ ਨਿਕੋਲਾ ਖੇਤਰੀ ਜ਼ਿਲ੍ਹੇ ਵਲੋਂ ਆਪਣੇ ਐਮਰਜੈਂਸੀ ਓਪਰੇਸ਼ਨ ਸੈਂਟਰ ਨੂੰ ਸਰਗਰਮ ਕਰ ਦਿੱਤਾ ਗਿਆ ਸੀ।
ਹਾਲਾਂਕਿ ਹਾਈਵੇਅ 1 ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਪਰ ਡਰਾਈਵਰਾਂ ਨੂੰ ਖੇਤਰ ਵਿੱਚ ਕੰਮ ਕਰਨ ਵਾਲੇ ਅਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਸਪੀਡ ਲਿਮਿਟ ਘਟਾਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਹੜ੍ਹ ਕਾਰਨ ਪ੍ਰਭਾਵਿਤ ਹੋਇਆ ਕੋਈ ਵੀ ਵਿਅਕਤੀ ਜ਼ਿਲੇ ਨਾਲ 250-377-7188 ’ਤੇ ਸੰਪਰਕ ਕਰ ਸਕਦਾ ਹੈ।




