14.22C Vancouver
ADS

Sep 2, 2021 7:16 PM -

ਬੀ.ਸੀ. 'ਚ ਮੌਸਮ 'ਚ ਤਬਦੀਲੀ ਤੋਂ ਬਾਅਦ ਘੱਟ ਰਿਹਾ ਵਾਈਲਡਫਾਇਰਸ ਦਾ ਖਤਰਾ; ਇਵੈਕੂਏਸ਼ਨ ਆਰਡਰਸ ਅਤੇ ਐਲਰਟਸ ਵਿੱਚ ਆ ਰਹੀ ਗਿਰਾਵਟ

Share On
216-wildfires-burning-in-b-c-as-evacuation-orders-and-alerts-continue-to-tick-down
The wildfire situation is continually evolving. (Photo - BC Wildfire Service/Twitter)

ਬੀ.ਸੀ. 'ਚ ਵਾਈਲਡਫਾਇਰਸ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਇਸ ਵੇਲੇ 216 ਵਾਈਲਡਫਾਇਰਸ ਬਲ ਰਹੀਆਂ ਹਨ।

1 ਅਪ੍ਰੈਲ ਤੋਂ ਹੁਣ ਤਕ ਸੂਬੇ 'ਚ ਕੁੱਲ 1,562 ਵਾਈਲਡਫਾਇਰਸ ਦਸਤਕ ਦੇ ਚੁੱਕੀਆਂ ਹਨ।

ਇਸ 'ਚ 865,299 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ।

ਇਹਨਾਂ ਅੱਗਾਂ 'ਤੇ ਕਾਬੂ ਪਾਉਣ ਲਈ ਸੂਬੇ 'ਚ 2,940 ਫਾਇਰਫਾਈਟਰ ਅਤੇ ਹੋਰ ਟੀਮਾਂ ਮੁਸ਼ੱਕਤ ਕਰ ਰਹੀਆਂ ਹਨ।

ਇਸ 'ਚ ਸੂਬੇ ਦੇ ਬਾਹਰ ਦੇ ਕਰਿਊਸ ਵੀ ਸ਼ਾਮਿਲ ਹਨ।

ਸੂਬੇ ਤੋਂ ਬਾਹਰ ਦੇ ਫਾਇਰਫਾਈਟਰਸ ਅਤੇ ਟੀਮਾਂ ਦੀ ਗਿਣਤੀ 455 ਦੱਸੀ ਗਈ ਹੈ।

ਵਾਈਲਡਫਾਇਰਸ 'ਤੇ ਕਾਬੂ ਪਾਉਣ ਲਈ 119 ਹੈਲੀਕਾਪਟਰ ਅਤੇ ਹਵਾਈ ਜਹਾਜ ਵਰਤੇ ਜਾ ਰਹੇ ਹਨ।

ਬੀ.ਸੀ. 'ਚ 17 ਇਵੈਕੂਏਸ਼ਨ ਆਰਡਰ ਅਤੇ 49 ਇਵੈਕੂਏਸ਼ਨ ਐਲਰਟ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਵੈਕੂਏਸ਼ਨ ਆਰਡਰਸ ਕਾਰਨ 2,566 ਪ੍ਰਾਪਰਟੀਆਂ ਅਤੇ ਇਵੈਕੂਏਸ਼ਨ ਐਲਰਟ ਤੋਂ 3,900 ਪ੍ਰਾਪਰਟੀਆਂ ਪ੍ਰਭਾਵਿਤ ਹੋ ਰਹੀਆਂ ਹਨ।

Latest news

canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
teen-girl-dies-following-single-vehicle-crash-in-calgary
Punjabi

ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਲੜਕੀ ਦੀ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਵਾਪਰੇ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ 17 ਸਾਲਾ ਕੁੜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਹ ਹਾਦਸਾ 24 ਜੂਨ ਨੂੰ ਤੜਕੇ ਤਕਰੀਬਨ 3:30 ਵਜੇ ਵਾਪਰਿਆ, ਜਦੋਂ ਪੁਲਿਸ ਨੂੰ 26 ਸਟ੍ਰੀਟ ਸਾਊਥ ਈਸਟ ਅਤੇ 25 ਐਵੇਨਿਊ ਸਾਊਥ ਈਸਟ ਦੇ ਇਲਾਕੇ ਵਿੱਚ ਟੱਕਰ ਹੋਣ ਦੀ ਸੂਚਨਾ ਮਿਲੀ।
wildfire-smoke-expected-to-keep-air-quality-poor-across-parts-of-northern-alberta-and-saskatchewan
Punjabi

ਸਸਕੈਚਵਨ 'ਚ ਜੰਗਲੀ ਅੱਗ ਦੇ ਧੂੰਏਂ ਕਾਰਨ ਐਲਬਰਟਾ ਵਿਚ ਹਵਾ ਦੀ ਗੁਣਵੱਤਾ ਖਰਾਬ

ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਹੁਣ ਐਲਬਰਟਾ ਵੱਲ ਵੱਧ ਰਿਹਾ ਹੈ, ਜਿਸ ਕਾਰਨ ਇਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਲਈ ਏਅਰ ਕੁਆਲਟੀ ਵਾਰਨਿੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤਕਰੀਬਨ 2:30 ਵਜੇ ਜਾਰੀ ਕੀਤੇ ਗਏ ਯੈਲੋ ਵਾਰਨਿੰਗ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਧੂੰਆਂ ਐਲਬਰਟਾ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਅਗਲੇ ਕੁਝ ਦਿਨਾਂ ਤੱਕ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜੇਗੀ ਅਤੇ ਵਿਜ਼ੀਬਿਲਟੀ ਵੀ ਘੱਟ ਹੋ ਸਕਦੀ ਹੈ।
canada-to-face-morocco-in-fifa-world-cup-round-of-16-on-july-4
Punjabi

ਰਾਊਂਡ ਔਫ 16 ਵਿੱਚ ਕੈਨੇਡਾ ਦਾ ਸਾਹਮਣਾ ਮੋਰੋਕੋ ਨਾਲ, 4 ਜੁਲਾਈ ਨੂੰ ਹੋਵੇਗਾ ਮੁਕਾਬਲਾ

ਕੈਨੇਡਾ ਦੇ ਫੀਫਾ ਵਰਲਡ ਕੱਪ ਦੇ ਰਾਊਂਡ ਔਫ 16 ਵਿਚ ਅਗਲਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ। ਨੌਰਥ ਅਫਰੀਕਾ ਦੀ ਇਸ ਟੀਮ ਨੇ ਸੋਮਵਾਰ ਨੂੰ ਮੈਕਸੀਕੋ ਵਿਚ ਖੇਡੇ ਗਏ ਇੱਕ ਰੋਮਾਂਚਕ ਮੈਚ ਵਿਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਮਾਤ ਦਿੱਤੀ।
canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link