16.93C Vancouver
ADS

Feb 7, 2022 11:25 PM - Connect News

ਬੀ.ਸੀ. 'ਚ ਹੜ੍ਹਾਂ ਵਿਚਾਲੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਲਈ $228 ਮਿਲੀਅਨ ਦੀ ਮਦਦ ਦਾ ਐਲਾਨ

Share On
228m-flood-recovery-program-helping-b-c-farms-return-to-production
B.C. farmers who suffered extraordinary damages during November’s devastating floods will have access to up to $228 million in federal-provincial government support to help their farms return to production and support British Columbia’s food security and agricultural communities in the years ahead. (Photo - B.C. Govt.)

ਬੀ.ਸੀ. 'ਚ ਨਵੰਬਰ ਦੇ ਮਹੀਨੇ 'ਚ ਹੜ੍ਹਾਂ ਵਿਚਾਲੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ।

ਹੜ੍ਹਾਂ ਦੇ ਮਾਰ ਝੱਲਣ ਵਾਲੇ ਕਿਸਾਨਾਂ ਲਈ $228 ਮਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ।

ਖੇਤਾਂ ਸੰਬੰਧੀ ਮਦਦ ਲਈ ਇਸ ਫੈਡਰਲ-ਪ੍ਰੋਵਿੰਸ਼ੀਅਲ ਸੱਪੋਰਟ ਨੂੰ ਹਾਸਿਲ ਕੀਤਾ ਜਾ ਸਕੇਗਾ।

ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਖੇਤਾਂ ਨੂੰ ਫਿਰ ਤੋਂ ਉਪਜਾਊ ਬਣਾਉਣ ਅਤੇ ਸੂਬੇ 'ਚ ਆਉਂਦੇ ਸਾਲਾਂ 'ਚ ਫੂਡ ਸਿਕਿਉਰਿਟੀ ਅਤੇ ਖੇਤੀਬਾੜੀ ਨਾਲ ਜੁੜੇ ਭਾਈਚਾਰੇ ਨੂੰ ਸਹਿਯੋਗ ਹਾਸਿਲ ਹੋ ਸਕੇਗਾ।

ਫੈਡਰਲ ਖੇਤੀਬਾੜੀ ਮੰਤਰੀ, ਮੈਰੀ ਕਲੌਡ ਬੀਬੋ ਅਤੇ ਬੀ.ਸੀ. ਦੀ ਐਗਰੀਕਲਚਰ ਮੰਤਰੀ, ਲਾਨਾ ਪੌਪਹਮ ਨੇ ਇਸ ਸੰਬੰਧੀ ਐਲਾਨ ਕੀਤਾ।

ਮੰਤਰੀਆਂ ਨੇ ਦੱਸਿਆ ਕਿ ਸੂਬੇ 'ਚ ਸਹਿਯੋਗ ਲਈ ਕੈਨੇਡਾ-ਬੀ.ਸੀ. ਫਲੱਡ ਰਿਕਵਰੀ ਫਾਰ ਫੂਡ ਸਿਕਿਉਰਿਟੀ ਪ੍ਰੋਗਰਾਮ 'ਚ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ।

ਮੈਰੀ ਕਲੌਡ ਬੀਬੋ ਨੇ ਕਿਹਾ ਕਿ ਬੀ.ਸੀ. ਦੇ ਖੇਤੀਬਾੜੀ ਭਾਈਚਾਰੇ ਨੇ ਮਜਬੂਤੀ ਅਤੇ ਦ੍ਰਿੜਤਾ ਨਾਲ ਹੜ੍ਹਾਂ ਦਾ ਸਾਹਮਣਾ ਕੀਤਾ ਹੈ ਅਤੇ ਉਸ ਤੋਂ ਅੱਗੇ ਵਧਣਾ ਜਾਰੀ ਰੱਖਿਆ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਰਿਕਵਰੀ ਦਾ ਰਸਤਾ ਲੰਮਾ ਹੈ ਅਤੇ ਇਸ 'ਚ ਫੈਡਰਲ ਸਰਕਾਰ ਬੀ.ਸੀ. ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗੀ।

ਬੀ.ਸੀ. ਸਰਕਾਰ ਵੱਲੋਂ ਜਾਰੀ ਜਾਣਕਾਰੀ ਲਈ ਲਿੰਕ ਕਲਿਕ ਕਰੋ:

https://news.gov.bc.ca/releases/2022AFF0004-000175

Latest news

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link